ਲਖਨਊ, 1 ਮਈ 2024 – IPL-2024 ਦੇ 48ਵੇਂ ਮੈਚ ‘ਚ ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 4 ਵਿਕਟਾਂ ਨਾਲ ਹਰਾਇਆ। ਮੌਜੂਦਾ ਸੀਜ਼ਨ ‘ਚ ਪਹਿਲੀ ਵਾਰ ਦੋਵਾਂ ਵਿਚਾਲੇ ਕੋਈ ਮੈਚ ਖੇਡਿਆ ਗਿਆ। ਐਲਐਸਜੀ ਦੀ ਇਹ ਸੀਜ਼ਨ ਦੀ ਛੇਵੀਂ ਜਿੱਤ ਹੈ। ਟੀਮ 12 ਅੰਕਾਂ ਨਾਲ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਦੂਜੇ ਪਾਸੇ MI ਲਗਾਤਾਰ ਤੀਜਾ ਮੈਚ ਹਾਰ ਗਈ।
ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਟੇਡੀਅਮ ਵਿੱਚ ਐਲਐਸਜੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 144 ਦੌੜਾਂ ਬਣਾਈਆਂ। ਜਵਾਬ ‘ਚ ਲਖਨਊ ਨੇ 19.2 ਓਵਰਾਂ ‘ਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਮਾਰਕਸ ਸਟੋਇਨਿਸ ਨੇ 45 ਗੇਂਦਾਂ ‘ਤੇ 62 ਦੌੜਾਂ ਦੀ ਪਾਰੀ ਖੇਡੀ, ਜਦਕਿ ਕਪਤਾਨ ਕੇਐੱਲ ਰਾਹੁਲ ਨੇ 28 ਦੌੜਾਂ ਦਾ ਯੋਗਦਾਨ ਦਿੱਤਾ। ਮੁੰਬਈ ਵੱਲੋਂ ਕਪਤਾਨ ਹਾਰਦਿਕ ਪੰਡਯਾ ਨੇ 2 ਵਿਕਟਾਂ ਲਈਆਂ। ਸਟੋਇਨਿਸ ਪਲੇਅਰ ਆਫ ਦਿ ਮੈਚ ਰਿਹਾ।
ਐਮਆਈ ਲਈ ਨੇਹਲ ਵਢੇਰਾ ਨੇ 46, ਟਿਮ ਡੇਵਿਡ ਨੇ 35 ਅਤੇ ਈਸ਼ਾਨ ਕਿਸ਼ਨ ਨੇ 32 ਦੌੜਾਂ ਬਣਾਈਆਂ। ਮੋਹਸਿਨ ਖਾਨ ਨੇ 2 ਵਿਕਟਾਂ ਲਈਆਂ। ਮਯੰਕ ਯਾਦਵ, ਨਵੀਨ-ਉਲ-ਹਕ, ਰਵੀ ਬਿਸ਼ਨੋਈ ਅਤੇ ਮਾਰਕਸ ਸਟੋਇਨਿਸ ਨੇ ਇੱਕ-ਇੱਕ ਵਿਕਟ ਲਈ।


