IPL ‘ਚ ਲਖਨਊ ਨੇ ਪੰਜਾਬ ਕਿੰਗਜ਼ ਨੂੰ 21 ਦੌੜਾਂ ਨਾਲ ਹਰਾਇਆ, ਦਰਜ ਕੀਤੀ ਸੀਜ਼ਨ ਦੀ ਪਹਿਲੀ ਜਿੱਤ

ਲਖਨਊ, 31 ਮਾਰਚ 2024 – ਲਖਨਊ ਸੁਪਰਜਾਇੰਟਸ (ਐਲਐਸਜੀ) ਨੇ ਇੰਡੀਅਨ ਪ੍ਰੀਮੀਅਰ ਲੀਗ-2024 ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 11ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 21 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਲਖਨਊ ਅੰਕ ਸੂਚੀ ‘ਚ 5ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਦਕਿ ਸ਼ਿਖਰ ਧਵਨ ਦੀ ਪੰਜਾਬ ਦੀ ਟੀਮ 6ਵੇਂ ਸਥਾਨ ‘ਤੇ ਪਹੁੰਚ ਗਈ ਹੈ।

ਲਖਨਊ ਦੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ ‘ਚ ਸ਼ਨੀਵਾਰ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 199 ਦੌੜਾਂ ਬਣਾਈਆਂ। ਜਵਾਬ ‘ਚ ਪੰਜਾਬ ਦੀ ਟੀਮ 20 ਓਵਰਾਂ ‘ਚ 5 ਵਿਕਟਾਂ ‘ਤੇ 178 ਦੌੜਾਂ ਹੀ ਬਣਾ ਸਕੀ। 21 ਸਾਲ ਦੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੇ ਡੈਬਿਊ ਮੈਚ ‘ਚ 3 ਵਿਕਟਾਂ ਲਈਆਂ। ਉਸ ਨੂੰ ਮੈਨ ਆਫ ਮੈਚ ਚੁਣਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Airtel ਦਫਤਰ ਦੇ ਕਰਮਚਾਰੀ ਤੋਂ 1,44,000 ਰੁਪਏ ਲੁੱਟਣ ਦਾ ਮਾਮਲਾ: ਗਿਰੋਹ ਦੇ 4 ਮੈਂਬਰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ

ਆਈਪੀਐਲ ਵਿੱਚ ਅੱਜ 2 ਮੁਕਾਬਲੇ, ਪਹਿਲਾ ਮੈਚ GT-SRH ਅਤੇ ਦੂਜਾ ਮੈਚ DC-CSK ਵਿਚਾਲੇ ਹੋਵੇਗਾ