ਮੁੰਬਈ, 18 ਮਈ 2024 – IPL-2024 ਦੇ 67ਵੇਂ ਮੈਚ ‘ਚ ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਬਾਵਜੂਦ ਟੀਮ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ। ਦੂਜੇ ਪਾਸੇ ਮੁੰਬਈ ਇਸ ਹਾਰ ਤੋਂ ਬਾਅਦ 8 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ ‘ਤੇ ਹੈ। ਟੀਮ ਲਗਾਤਾਰ ਦੂਜੇ ਸੀਜ਼ਨ ‘ਚ 10ਵੇਂ ਨੰਬਰ ‘ਤੇ ਰਹੀ ਹੈ।
ਮੇਜ਼ਬਾਨ ਮੁੰਬਈ ਨੇ ਸ਼ੁੱਕਰਵਾਰ ਨੂੰ ਵਾਨਖੇੜੇ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 214 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ‘ਤੇ 196 ਦੌੜਾਂ ਹੀ ਬਣਾ ਸਕੀ। ਨਿਕੋਲਸ ਪੂਰਨ ਨੇ 29 ਗੇਂਦਾਂ ‘ਤੇ 75 ਦੌੜਾਂ ਦੀ ਪਾਰੀ ਖੇਡੀ। ਉਸ ਦੀ ਪਾਰੀ ਵਿੱਚ 5 ਚੌਕੇ ਅਤੇ 8 ਛੱਕੇ ਸ਼ਾਮਲ ਸਨ। ਪੂਰਨ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਇਸ ਜਿੱਤ ਤੋਂ 2 ਅੰਕਾਂ ਦੀ ਮਦਦ ਨਾਲ ਐੱਲ.ਐੱਸ.ਜੀ. ਮੌਜੂਦਾ ਸੈਸ਼ਨ ‘ਚ 14 ਮੈਚਾਂ ‘ਚੋਂ ਸਿਰਫ 14 ਅੰਕ ਹੀ ਹਾਸਲ ਕਰ ਸਕੀ ਹੈ। CSK ਅਤੇ DC ਕੋਲ ਵੀ ਇੱਕੋ ਜਿਹੇ ਅੰਕ ਹਨ। ਚੇਨਈ ਦਾ ਇੱਕ ਮੈਚ ਬਾਕੀ ਹੈ, ਜਦਕਿ ਦਿੱਲੀ ਨੇ ਆਪਣੇ ਸਾਰੇ ਮੈਚ ਖੇਡੇ ਹਨ।
ਹੁਣ ਤੱਕ, ਲਖਨਊ ਦੀ ਨੈੱਟ ਰਨ ਰੇਟ (-0.667) ਚੇਨਈ (0.528) ਅਤੇ ਦਿੱਲੀ (-0.377) ਤੋਂ ਵੀ ਮਾੜੀ ਹੈ। ਅਜਿਹੇ ‘ਚ ਜੇਕਰ ਚੇਨਈ ਇਹ ਮੈਚ ਵੱਡੇ ਫਰਕ ਨਾਲ ਹਾਰ ਜਾਂਦੀ ਹੈ ਤਾਂ ਵੀ ਦਿੱਲੀ ਦੌੜ ‘ਚ ਲਖਨਊ ਤੋਂ ਅੱਗੇ ਰਹੇਗੀ। ਜੇਕਰ ਮੈਚ ਜਿੱਤ ਜਾਂਦੀ ਹੈ ਜਾਨ ਰੱਦ ਹੋ ਜਾਂਦਾ ਹੈ, ਤਾਂ ਵੀ ਚੇਨਈ ਪਲੇਆਫ ਵਿੱਚ ਪ੍ਰਵੇਸ਼ ਕਰਨ ਵਾਲੀ ਚੌਥੀ ਟੀਮ ਬਣ ਜਾਵੇਗੀ।