ਬੈਂਗਲੁਰੂ, 3 ਅਪ੍ਰੈਲ 2024 – ਲਖਨਊ ਸੁਪਰਜਾਇੰਟਸ (LSG) ਨੇ ਇੰਡੀਅਨ ਪ੍ਰੀਮੀਅਰ ਲੀਗ-2024 (IPL) ਦੇ 15ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੂੰ 28 ਦੌੜਾਂ ਨਾਲ ਹਰਾਇਆ। ਐਲਐਸਜੀ ਨੇ ਮੌਜੂਦਾ ਸੀਜ਼ਨ ਵਿੱਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਲਖਨਊ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਆ ਗਿਆ ਹੈ, ਜਦਕਿ ਬੈਂਗਲੁਰੂ ਨੌਵੇਂ ਸਥਾਨ ‘ਤੇ ਹੈ।
ਬੈਂਗਲੁਰੂ ਨੇ ਮੰਗਲਵਾਰ ਨੂੰ ਐਮ ਚਿੰਨਾਸਵਾਮੀ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 181 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਬੇਂਗਲੁਰੂ ਦੀ ਟੀਮ ਆਪਣੇ ਘਰੇਲੂ ਮੈਦਾਨ ‘ਤੇ 19.4 ਓਵਰਾਂ ‘ਚ 153 ਦੌੜਾਂ ‘ਤੇ ਆਲ ਆਊਟ ਹੋ ਗਈ। ਮਯੰਕ ਯਾਦਵ ਨੇ 3 ਵਿਕਟਾਂ ਲਈਆਂ। ਉਹ ਲਗਾਤਾਰ ਦੂਜੇ ਮੈਚ ਦਾ ਪਲੇਅਰ ਆਫ ਦਿ ਮੈਚ ਰਿਹਾ।