IPL ‘ਚ ਅੱਜ ਗੁਜਰਾਤ ਅਤੇ ਦਿੱਲੀ ਵਿਚਕਾਰ ਹੋਵੇਗਾ ਮੈਚ

ਅਹਿਮਦਾਬਾਦ, 17 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 32ਵੇਂ ਮੈਚ ਵਿੱਚ ਅੱਜ ਗੁਜਰਾਤ ਟਾਈਟਨਸ (GT) ਦਾ ਸਾਹਮਣਾ ਦਿੱਲੀ ਕੈਪੀਟਲਜ਼ (DC) ਨਾਲ ਹੋਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।

ਸੀਜ਼ਨ ‘ਚ ਦੋਵਾਂ ਟੀਮਾਂ ਦਾ ਇਹ ਸੱਤਵਾਂ ਮੈਚ ਹੋਵੇਗਾ। GT ਨੇ ਇਸ ਸੀਜ਼ਨ ‘ਚ 6 ‘ਚੋਂ 3 ਮੈਚ ਜਿੱਤੇ ਹਨ ਅਤੇ 6 ਅੰਕਾਂ ਨਾਲ ਅੰਕ ਸੂਚੀ ‘ਚ ਛੇਵੇਂ ਸਥਾਨ ‘ਤੇ ਹੈ। ਦੂਜੇ ਪਾਸੇ ਡੀਸੀ ਨੇ ਆਪਣੇ 6 ਮੈਚਾਂ ਵਿੱਚੋਂ 2 ਵਿੱਚ ਜਿੱਤ ਦਰਜ ਕੀਤੀ ਅਤੇ ਟੀਮ 4 ਅੰਕਾਂ ਨਾਲ 9ਵੇਂ ਨੰਬਰ ’ਤੇ ਹੈ।

ਆਈਪੀਐਲ ਵਿੱਚ ਦਿੱਲੀ ਅਤੇ ਲਖਨਊ ਵਿਚਾਲੇ ਹੁਣ ਤੱਕ ਕੁੱਲ 3 ਮੈਚ ਖੇਡੇ ਗਏ ਹਨ। GT 2 ਮੈਚਾਂ ਵਿੱਚ ਜਿੱਤਿਆ ਅਤੇ ਡੀਸੀ ਸਿਰਫ ਇੱਕ ਮੈਚ ਵਿੱਚ ਜਿੱਤਿਆ। ਦਿੱਲੀ ਨੂੰ ਗੁਜਰਾਤ ਖ਼ਿਲਾਫ਼ ਸਿਰਫ਼ ਅਹਿਮਦਾਬਾਦ ਵਿੱਚ ਹੀ ਜਿੱਤ ਮਿਲੀ ਹੈ। ਦੋਵੇਂ ਟੀਮਾਂ ਇਸ ਮੈਦਾਨ ‘ਤੇ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ਵਿੱਚ ਡੀਸੀ ਨੇ 5 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਜਸਥਾਨ ਨੇ ਆਖਰੀ ਗੇਂਦ ‘ਤੇ ਕੋਲਕਾਤਾ ਨੂੰ ਹਰਾਇਆ, IPL ਦੇ ਸਭ ਤੋਂ ਵੱਡੇ ਸਕੋਰ ਨੂੰ ਕੀਤਾ ਚੇਜ

ਦੁਬਈ ‘ਚ ਭਾਰੀ ਮੀਂਹ, ਬਣੀ ਹੜ੍ਹ ਵਰਗੀ ਸਥਿਤੀ, ਆਮ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ