- ਪਾਕਿਸਤਾਨ ਲਈ ਸੈਮੀਫਾਈਨਲ ‘ਚ ਬਣੇ ਰਹਿਣ ਲਈ ਜਿੱਤ ਜ਼ਰੂਰੀ
ਚੇੱਨਈ, 27 ਅਕਤੂਬਰ 2023 – ਵਨਡੇ ਵਿਸ਼ਵ ਕੱਪ 2023 ਦਾ 26ਵਾਂ ਮੈਚ ਅੱਜ ਦੱਖਣੀ ਅਫਰੀਕਾ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਮੈਚ ਚੇਨਈ ਦੇ ਚੇਪੌਕ ਮੈਦਾਨ ‘ਤੇ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ, ਜਿਸ ਦਾ ਟਾਸ ਦੁਪਹਿਰ 1:30 ਵਜੇ ਹੋਵੇਗਾ।
ਦੱਖਣੀ ਅਫਰੀਕਾ 5 ਮੈਚਾਂ ‘ਚ 4 ਜਿੱਤਾਂ ਨਾਲ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਉਥੇ ਹੀ ਪਾਕਿਸਤਾਨ ਦੀ ਟੀਮ ਲਗਾਤਾਰ 3 ਮੈਚ ਹਾਰ ਕੇ ਛੇਵੇਂ ਸਥਾਨ ‘ਤੇ ਹੈ। ਪਾਕਿਸਤਾਨ ਨੂੰ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਆਪਣੇ ਸਾਰੇ ਮੈਚ ਜਿੱਤਣੇ ਹੋਣਗੇ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਟੂਰਨਾਮੈਂਟ ਦੇ ਸਭ ਤੋਂ ਵੱਡੇ ਦਾਅਵੇਦਾਰਾਂ ‘ਚੋਂ ਇਕ ਜਾਪ ਰਿਹਾ ਹੈ।
ਹੁਣ ਤੱਕ ਵਿਸ਼ਵ ਕੱਪ ‘ਚ ਦੋਵਾਂ ਟੀਮਾਂ ਵਿਚਾਲੇ 5 ਮੈਚ ਹੋਏ ਹਨ, ਜਿਨ੍ਹਾਂ ‘ਚ ਦੱਖਣੀ ਅਫਰੀਕਾ ਨੇ 3 ਅਤੇ ਪਾਕਿਸਤਾਨ ਨੇ 2 ‘ਚ ਜਿੱਤ ਦਰਜ ਕੀਤੀ ਹੈ। 1999 ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਸਿਰਫ 2 ਮੈਚ ਹੋਏ, ਦੋਵੇਂ ਹੀ ਪਾਕਿਸਤਾਨ ਨੇ ਜਿੱਤੇ। ਇਹ ਮੈਚ 2015 ਅਤੇ 2019 ਵਿੱਚ ਖੇਡੇ ਗਏ ਸਨ। 2015 ਤੋਂ ਪਹਿਲਾਂ ਦੋਵਾਂ ਵਿਚਾਲੇ 3 ਮੈਚ ਹੋਏ ਸਨ, ਸਾਰੇ ਦੱਖਣੀ ਅਫਰੀਕਾ ਨੇ ਜਿੱਤੇ ਸਨ। ਵਨਡੇ ‘ਚ ਦੋਵਾਂ ਟੀਮਾਂ ਵਿਚਾਲੇ 82 ਮੈਚ ਹੋਏ। ਦੱਖਣੀ ਅਫਰੀਕਾ ਨੇ 51 ਅਤੇ ਪਾਕਿਸਤਾਨ ਨੇ 30 ਵਿੱਚ ਜਿੱਤ ਦਰਜ ਕੀਤੀ, ਜਦਕਿ ਇੱਕ ਮੈਚ ਬੇਨਤੀਜਾ ਰਿਹਾ ਹੈ।