ਮੋਹਾਲੀ, 27 ਮਈ, 2021: ਮਿਲਖਾ ਸਿੰਘ ਤੋਂ ਬਾਅਦ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਵੀ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਸਾਬਕਾ ਭਾਰਤੀ ਵਾਲੀਬਾਲ ਕਪਤਾਨ ਨਿਰਮਲ ਕੌਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਨਿਰਮਲ ਕੌਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ। ਕੋਰੋਨਾ ਪੀੜਤ ਮਿਲਖ ਸਿੰਘ ਪਹਿਲਾਂ ਹੀ ਫੋਰਟਿਸ ਹਸਪਤਾਲ ਵਿਚ ਦਾਖਲ ਹਨ। ਦੋਵਾਂ ਨੂੰ ਇਕੋ ਕਮਰੇ ਵਿਚ ਰੱਖਿਆ ਗਿਆ। ਹਸਪਤਾਲ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਫਿਲਹਾਲ ਨਿਰਮਲ ਕੌਰ ਦੀ ਹਾਲਤ ਸਥਿਰ ਹੈ।
ਮਿਲਖਾ ਸਿੰਘ ਨੂੰ ਵੀ ਆਈ ਸੀ ਯੂ ਚੋਂ ਕਮਰੇ ਵਿਚ ਸ਼ਿਫਟ ਕੀਤਾ ਗਿਆ। ਫਿਲਹਾਲ ਮਿਲ਼ਖਾ ਸਿੰਘ ਆਕਸੀਜਨ ਸਪੋਰਟ ‘ਤੇ ਹਨ। ਮਿਲਖਾ ਸਿੰਘ ਦੀ ਹਾਲਤ ਵੀ ਸਥਿਰ ਹੈ।