IPL ਵਿੱਚ ਅੱਜ ਮੁੰਬਈ ਅਤੇ ਕੋਲਕਾਤਾ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਜੇ MI ਹਾਰੀ ਤਾਂ ਹੋਵੇਗੀ ਪਲੇਆਫ ਦੀ ਦੌੜ ਤੋਂ ਬਾਹਰ

ਮੁੰਬਈ, 3 ਮਈ 2024 – ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ ਦੇ 51ਵੇਂ ਮੈਚ ‘ਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।

MI ਅੰਕ ਸੂਚੀ ‘ਚ 9ਵੇਂ ਨੰਬਰ ‘ਤੇ ਹੈ। ਜੇਕਰ ਟੀਮ ਅੱਜ ਹਾਰਦੀ ਹੈ ਤਾਂ ਉਹ IPL ਤੋਂ ਬਾਹਰ ਹੋ ਜਾਵੇਗੀ। ਸੀਜ਼ਨ ‘ਚ ਦੋਵਾਂ ਟੀਮਾਂ ਵਿਚਾਲੇ ਇਹ ਪਹਿਲਾ ਮੈਚ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 72 ਫੀਸਦੀ ਲੀਗ ਮੈਚ ਮੁੰਬਈ ਨੇ ਜਿੱਤੇ ਹਨ। ਹੁਣ ਤੱਕ ਖੇਡੇ ਗਏ 32 ਮੈਚਾਂ ‘ਚੋਂ ਮੁੰਬਈ ਨੇ 23 ਮੈਚ ਜਿੱਤੇ ਹਨ। ਉਥੇ ਹੀ, ਕੇਕੇਆਰ ਨੂੰ 9 ਮੈਚਾਂ ਵਿੱਚ ਸਫਲਤਾ ਮਿਲੀ।

ਕੋਲਕਾਤਾ ਨੇ ਮੁੰਬਈ ਖ਼ਿਲਾਫ਼ ਆਪਣੇ ਪਿਛਲੇ ਪੰਜ ਮੈਚਾਂ ਵਿੱਚੋਂ ਤਿੰਨ ਜਿੱਤੇ ਹਨ, ਪਰ ਵਾਨਖੇੜੇ ਸਟੇਡੀਅਮ ਵਿੱਚ ਆਪਣੇ 11 ਮੁਕਾਬਲਿਆਂ ਵਿੱਚ ਸਿਰਫ਼ ਦੋ ਜਿੱਤਾਂ ਦਰਜ ਕੀਤੀਆਂ ਹਨ। ਦੋਵਾਂ ਟੀਮਾਂ ਵਿਚਾਲੇ ਆਖਰੀ ਮੈਚ ਸਾਲ 2023 ‘ਚ ਹੋਇਆ ਸੀ, ਜਿਸ ‘ਚ ਮੁੰਬਈ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

4 ਕਿਲੋ ’ਆਈਸ’ ਤੇ ਇਕ ਕਿਲੋ ‘ਹੈਰੋਇਨ’ ਸਮੇਤ ਇਕ ਗ੍ਰਿਫਤਾਰ

ਵਿਆਹੁਤਾ ਔਰਤ ਨੂੰ ਆਦਮਖੋਰ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ