ਨਵੀਂ ਦਿੱਲੀ, 29 ਅਗਸਤ 2025 – ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਸਵਿਟਜ਼ਰਲੈਂਡ ਦੇ ਜ਼ਿਊਰਿਖ ਵਿੱਚ ਹੋਏ ਡਾਇਮੰਡ ਲੀਗ ਫਾਈਨਲ ਵਿੱਚ ਦੂਜੇ ਸਥਾਨ ‘ਤੇ ਰਹੇ। ਫਾਈਨਲ ਵਿੱਚ ਨੀਰਜ ਦਾ ਸਭ ਤੋਂ ਵਧੀਆ ਥ੍ਰੋ 85.01 ਮੀਟਰ ਸੀ। ਇਹ ਡਾਇਮੰਡ ਲੀਗ ਵਿੱਚ ਨੀਰਜ ਚੋਪੜਾ ਦਾ ਲਗਾਤਾਰ ਤੀਜਾ ਚਾਂਦੀ ਦਾ ਤਗਮਾ ਹੈ।
ਇਸ ਦੇ ਨਾਲ ਹੀ ਜਰਮਨੀ ਦੇ ਜੂਲੀਅਨ ਵੇਬਰ ਚੈਂਪੀਅਨ ਬਣਨ ਵਿੱਚ ਕਾਮਯਾਬ ਰਹੇ। ਵੀਰਵਾਰ ਨੂੰ ਸਵਿਟਜ਼ਰਲੈਂਡ ਦੇ ਜ਼ਿਊਰਿਖ ਦੇ ਲੈਟਜ਼ੀਗ੍ਰੰਡ ਸਟੇਡੀਅਮ ਵਿੱਚ ਹੋਏ ਫਾਈਨਲ ਵਿੱਚ ਜਰਮਨੀ ਦੇ ਜੂਲੀਅਨ ਵੇਬਰ ਨੇ 91.51 ਮੀਟਰ ਦੇ ਸ਼ਾਨਦਾਰ ਥਰੋਅ ਨਾਲ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ, ਤ੍ਰਿਨੀਦਾਦ ਅਤੇ ਟੋਬੈਗੋ ਦੇ ਕੇਸ਼ੋਰਨ ਵਾਲਕੋਟ ਨੇ 84.95 ਮੀਟਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਨੀਰਜ ਨੇ ਪਹਿਲੀ ਕੋਸ਼ਿਸ਼ ਵਿੱਚ 84.35 ਮੀਟਰ ਸੁੱਟਿਆ। ਇਸ ਤੋਂ ਬਾਅਦ ਦੂਜਾ ਥਰੋਅ 82 ਮੀਟਰ ਸੀ। ਇਸ ਤੋਂ ਬਾਅਦ ਉਸਨੇ ਲਗਾਤਾਰ ਤਿੰਨ ਵਾਰ ਫਾਊਲ ਕੀਤਾ। ਅੰਤ ਵਿੱਚ, ਨੀਰਜ ਨੇ 85.01 ਮੀਟਰ ਸੁੱਟਿਆ ਅਤੇ ਦੂਜੇ ਸਥਾਨ ‘ਤੇ ਰਹੇ।

