- ਜੈਵਲਿਨ ਥ੍ਰੋ 88.13 ਮੀਟਰ ਦੂਰ ਸੁੱਟਿਆ
ਨਵੀਂ ਦਿੱਲੀ, 24 ਜੁਲਾਈ – ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਭਾਰਤ ਦੇ ਨੀਰਜ ਚੋਪੜਾ ਨੇ ਜੈਵਲਿਨ ਥਰੋਅ ‘ਚ ਦੂਸਰਾ ਸਥਾਨ ਹਾਸਲ ਕੀਤਾ। ਫਾਈਨਲ ‘ਚ ਨੀਰਜ ਚੋਪੜਾ ਨੇ 88.13 ਮੀਟਰ ਨੇਜਾ ਸੁੱਟ ਕੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ। ਇਸ ਦੇ ਨਾਲ ਹੀ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਵਿਚ ਤਮਗ਼ਾ ਜਿੱਤਣ ਵਾਲੇ ਪਹਿਲੇ ਪੁਰਸ਼ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ ਹੈ।
ਓਲੰਪਿਕ ਗੋਲਡਨ ਬੁਆਏ ਜੈਵਲਿਨ ਥਰੋਅ ਖਿਡਾਰੀ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। ਉਸ ਨੇ 2003 ਤੋਂ ਬਾਅਦ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ ਹੈ। ਨੀਰਜ ਨੇ ਅਮਰੀਕਾ ਦੇ ਯੂਜੀਨ ‘ਚ ਹੋਈ ਇਸ ਚੈਂਪੀਅਨਸ਼ਿਪ ਦੇ ਫਾਈਨਲ ‘ਚ 88.13 ਮੀਟਰ ਦੂਰ ਜੈਵਲਿਨ ਥ੍ਰੋ ਸੁੱਟ ਕੇ ਚਾਂਦੀ ਦੇ ਤਗਮੇ ‘ਤੇ ਨਿਸ਼ਾਨਾ ਸਾਧਿਆ। ਰੋਹਿਤ ਯਾਦਵ 10ਵੇਂ ਨੰਬਰ ‘ਤੇ ਰਹਿ ਕੇ ਫਾਈਨਲ ‘ਚ ਤਗਮੇ ਦੀ ਦੌੜ ਤੋਂ ਬਾਹਰ ਹੋ ਗਿਆ ਸੀ।
ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਕੋਲ ਸਿਰਫ਼ ਇੱਕ ਹੀ ਤਗ਼ਮਾ ਸੀ, ਜਿਸ ਨੂੰ ਲੰਬੀ ਛਾਲ ਦੀ ਮਹਾਨ ਖਿਡਾਰੀ ਅੰਜੂ ਬੌਬੀ ਜਾਰਜ ਨੇ 2003 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਹੁਣ 19 ਸਾਲ ਬਾਅਦ ਦੂਜਾ ਤਮਗਾ ਭਾਰਤ ਦੇ ਖਾਤੇ ‘ਚ ਆਇਆ, ਜੋ ਚਾਂਦੀ ਦਾ ਹੈ।