ਵਿਸ਼ਵ ਕੱਪ ‘ਚ ਅੱਜ ਨਿਊਜ਼ੀਲੈਂਡ ਦਾ ਮੁਕਾਬਲਾ ਬੰਗਲਾਦੇਸ਼ ਨਾਲ

  • ਐਮਏ ਚਿਦੰਬਰਮ ਸਟੇਡੀਅਮ ਚੇਨਈ ‘ਚ ਦੁਪਹਿਰੇ 2 ਵਜੇ ਸ਼ੁਰੂ ਹੋਵੇਗਾ ਮੈਚ
  • ਕੇਨ ਵਿਲੀਅਮਸਨ 6 ਮਹੀਨਿਆਂ ਬਾਅਦ ਵਾਪਸੀ ਕਰੇਗਾ

ਚੇੱਨਈ, 13 ਅਕਤੂਬਰ 2023 – ਵਨਡੇ ਵਿਸ਼ਵ ਕੱਪ 2023 ਦਾ 11ਵਾਂ ਮੈਚ 13 ਅਕਤੂਬਰ ਨੂੰ ਯਾਨੀ ਅੱਜ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਐੱਮਏ ਚਿਦੰਬਰਮ ਸਟੇਡੀਅਮ, ਚੇਨਈ ‘ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ।

ਇਸ ਮੈਚ ‘ਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਖੇਡਣਗੇ। ਉਹ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਇੰਗਲੈਂਡ ਖ਼ਿਲਾਫ਼ ਅਤੇ ਨੀਦਰਲੈਂਡ ਖ਼ਿਲਾਫ਼ ਦੂਜੇ ਮੈਚ ਵਿੱਚ ਵੀ ਨਹੀਂ ਖੇਡ ਸਕਿਆ ਸੀ। ਵਿਲੀਅਮਸਨ IPL 2023 (31 ਮਾਰਚ) ਦੌਰਾਨ ਜ਼ਖਮੀ ਹੋ ਗਿਆ ਸੀ, ਉਦੋਂ ਤੋਂ ਉਹ ਮੈਦਾਨ ਤੋਂ ਦੂਰ ਸੀ। ਵਿਲੀਅਮਸਨ ਦੀ ਗੈਰ-ਮੌਜੂਦਗੀ ਵਿੱਚ, ਟਾਮ ਲੈਥਮ ਨੇ ਦੋਵਾਂ ਮੈਚਾਂ ਵਿੱਚ ਟੀਮ ਦੀ ਕਮਾਨ ਸੰਭਾਲੀ।

ਇਸ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਇਹ ਤੀਜਾ ਮੈਚ ਹੈ। ਨਿਊਜ਼ੀਲੈਂਡ ਨੇ ਪਹਿਲੇ ਮੈਚ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਅਤੇ ਦੂਜੇ ਮੈਚ ਵਿੱਚ ਨੀਦਰਲੈਂਡ ਨੂੰ ਹਰਾਇਆ। ਉਥੇ ਹੀ ਬੰਗਲਾਦੇਸ਼ ਨੇ ਪਹਿਲੇ ਮੈਚ ‘ਚ ਅਫਗਾਨਿਸਤਾਨ ਨੂੰ ਹਰਾਇਆ ਸੀ ਪਰ ਦੂਜੇ ਮੈਚ ‘ਚ ਇੰਗਲੈਂਡ ਖਿਲਾਫ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 41 ਵਨਡੇ ਖੇਡੇ ਗਏ ਹਨ, ਜਿਨ੍ਹਾਂ ‘ਚੋਂ ਨਿਊਜ਼ੀਲੈਂਡ ਨੇ 30 ਅਤੇ ਬੰਗਲਾਦੇਸ਼ ਨੇ 10 ਜਿੱਤੇ ਹਨ। ਇੱਕ ਮੈਚ ਨਿਰਣਾਇਕ ਰਿਹਾ। ਵਨਡੇ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਦੋਵਾਂ ਵਿਚਾਲੇ ਹੁਣ ਤੱਕ ਪੰਜ ਮੈਚ ਖੇਡੇ ਗਏ ਹਨ ਅਤੇ ਕੀਵੀ ਟੀਮ ਨੇ ਸਾਰੇ ਜਿੱਤੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਜ਼ਰਾਈਲ ਤੋਂ 212 ਭਾਰਤੀ ਏਅਰਲਿਫਟ: ਅਪਰੇਸ਼ਨ ਅਜੈ ਦੇ ਤਹਿਤ ਪਹਿਲੀ ਉਡਾਣ ਦਿੱਲੀ ਪਹੁੰਚੀ

ਮੋਹਾਲੀ ‘ਚ ਵੱਡੀ ਵਾਰਦਾਤ: ਭਾਈ ਨੇ ਕੀਤਾ ਭਰਾ, ਭਾਬੀ ਤੇ ਮਾਸੂਮ ਭਤੀਜੇ ਦਾ ਕ+ਤ+ਲ