- ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ‘ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਮੈਚ
- ਨਿਊਜ਼ੀਲੈਂਡ ਨੇ ਆਪਣੇ ਪਿਛਲੇ ਸਾਰੇ ਤਿੰਨ ਮੈਚ ਜਿੱਤੇ
- ਆਖਰੀ ਮੈਚ ‘ਚ ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਅਫਗਾਨਿਸਤਾਨ ਦੇ ਹੌਂਸਲੇ ਬੁਲੰਦ
ਨਵੀਂ ਦਿੱਲੀ, 18 ਅਕਤੂਬਰ 2023 – ਵਨਡੇ ਵਿਸ਼ਵ ਕੱਪ 2023 ‘ਚ ਅੱਜ ਯਾਨੀ ਮੰਗਲਵਾਰ 18 ਅਕਤੂਬਰ ਨੂੰ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ (ਚੇਪੌਕ) ਵਿੱਚ ਦੁਪਹਿਰ 2 ਵਜੇ ਖੇਡਿਆ ਜਾਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ।
ਦੋਵਾਂ ਟੀਮਾਂ ਦਾ ਇਸ ਵਿਸ਼ਵ ਕੱਪ ਵਿੱਚ ਇਹ ਚੌਥਾ ਮੈਚ ਹੋਵੇਗਾ। ਨਿਊਜ਼ੀਲੈਂਡ ਨੇ ਆਪਣੇ ਸ਼ੁਰੂਆਤੀ ਤਿੰਨੇ ਮੈਚ ਜਿੱਤੇ ਹਨ। ਇਸਨੇ ਪਹਿਲੇ ਮੈਚ ਵਿੱਚ ਇੰਗਲੈਂਡ, ਦੂਜੇ ਵਿੱਚ ਨੀਦਰਲੈਂਡ ਅਤੇ ਤੀਜੇ ਵਿੱਚ ਬੰਗਲਾਦੇਸ਼ ਨੂੰ ਹਰਾਇਆ ਸੀ। ਦੂਜੇ ਪਾਸੇ ਅਫਗਾਨਿਸਤਾਨ ਨੇ ਤਿੰਨ ਵਿੱਚੋਂ ਇੱਕ ਮੈਚ ਜਿੱਤਿਆ ਅਤੇ ਬਾਕੀ ਦੋ ਹਾਰ ਗਏ। ਉਸ ਨੂੰ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਅਤੇ ਦੂਜੇ ਵਿੱਚ ਭਾਰਤ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤੀਜੇ ਮੈਚ ‘ਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਹਰਾ ਕੇ ਉਲਟਫੇਰ ਕੀਤਾ।
ਓਵਰਆਲ ਹੈੱਡ ਟੂ ਹੈੱਡ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਹੁਣ ਤੱਕ ਕੁੱਲ 2 ਵਨਡੇ ਖੇਡੇ ਜਾ ਚੁੱਕੇ ਹਨ। ਨਿਊਜ਼ੀਲੈਂਡ ਨੇ ਦੋਵੇਂ ਜਿੱਤੇ। ਦੋਵੇਂ ਮੈਚ 2015 ਅਤੇ 2019 ਵਿਸ਼ਵ ਕੱਪ ਵਿੱਚ ਖੇਡੇ ਗਏ ਸਨ। ਇਸ ਤੋਂ ਇਲਾਵਾ ਦੋਵਾਂ ਟੀਮਾਂ ਵਿਚਾਲੇ ਕੋਈ ਵਨਡੇ ਨਹੀਂ ਖੇਡਿਆ ਗਿਆ।
ਨਿਊਜ਼ੀਲੈਂਡ: ਟੀਮ ਨੇ ਪਿਛਲੇ 5 ਮੈਚ ਜਿੱਤੇ ਹਨ।
ਅਫਗਾਨਿਸਤਾਨ: ਟੀਮ ਨੇ ਪਿਛਲੇ 5 ਮੈਚਾਂ ‘ਚੋਂ ਸਿਰਫ ਇਕ ਜਿੱਤਿਆ ਹੈ ਅਤੇ ਚਾਰ ਹਾਰੇ ਹਨ।