ਟੋਕੀਓ ਓਲੰਪਿਕ ਵਿੱਚ ਮਹਿਲਾ ਹਾਕੀ ਟੀਮ ਨੇ ਸ਼ੁਰੂਆਤ ਪੂਰੀ ਗਰਮ ਜੋਸ਼ੀ ਨਾਲ ਕੀਤੀ ਅਤੇ ਸ਼ੁਰੂ ਤੋਂ ਹੀ ਅਰਜਨਟੀਨਾ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਖੇਡ ਦੇ ਪਹਿਲੇ ਹੀ 90 ਸਕਿੰਟਾਂ ਵਿੱਚ ਪੈਨਲਟੀ ਮਿਲਣ ਉੱਤੇ ਡਰੈਗ-ਫਲੀਕਰ ਗੁਰਜੀਤ ਕੌਰ ਨੇ ਜਬਰਦਸਤ ਖੇਡ ਦਿਖਾਉਂਦਿਆਂ ਪਹਿਲਾ ਗੋਲ ਦਾਗਿਆ। ਭਾਰਤ ਸ਼ੁਰੂ ਵਿੱਚ ਹੀ ਅਰਜਨਟੀਨਾ ਤੋਂ 1-0 ਤੋਂ ਅੱਗੇ ਰਿਹਾ। ਇਸ ਤੋਂ ਬਾਅਦ ਦੋਵਾਂ ਟੀਮਾਂ ਵੱਲੋਂ ਖੇਡ ਨੂੰ ਅਗੇ ਵਧਾਉਂਦਿਆ ਗਰਮਜੋਸ਼ੀ ਦਿਖਾਈ। ਇਸ ਦੌਰਾਨ ਅਰਜਨਟੀਨਾ ਅਤੇ ਭਾਰਤ ਦੀ ਇੱਕ ਖਿਡਾਰਨ ਜ਼ਖਮੀ ਹੋਏ ਅਤੇ ਮੈਦਾਨ ਤੋਂ ਬਾਹਰ ਜਾਣਾ ਪਿਆ। ਅਰਜਨਟੀਨਾ ਦੀ ਅਗਸਤੀਨਾ ਅਤੇ ਭਾਰਤ ਦੀ ਨਵਨੀਤ ਨੂੰ ਸੱਟਾਂ ਲੱਗਣ ਤੋਂ ਬਾਹਰ ਹੋਣਾ ਪਿਆ।
ਪਹਿਲੇ ਕੁਆਰਟਰ ਵਿੱਚ ਭਾਰਤ ਨੇ ਇਕ ਖਗੋਲ ਦਾਗਿਆ ਤਾਂ ਦੂਜਾ ਕੁਆਰਟਰ ਸ਼ੁਰੂ ਹੁੰਦਿਆਂ ਹੀ ਅਰਜਨਟੀਨਾ ਨੇ ਇੱਕ ਗੋਲ ਦਾਗ ਦਿੱਤਾ ਅਤੇ ਬਾਅਦ ਵਿੱਚ ਇਹ 1-1 ਦਾ ਖੇਡ ਬਰਾਬਰੀ ‘ਤੇ ਚਲਦਾ ਰਿਹਾ। ਅਰਜਨਟੀਨਾ ਨੂੰ ਮਿਲੇ ਪੈਨਲਟੀ ਕਾਰਨ ਨੂੰ ਕਪਤਾਨ ਮਾਰੀਆ ਨੋਇਲ ਨੇ ਗੱਲ ਵਿੱਚ ਬਦਲਿਆ। ਤੀਜੇ ਕੁਆਰਟਰ ਤੱਕ ਅਰਜਨਟੀਨਾ 2-1 ਨਾਲ ਭਾਰਤ ਤੋਂ ਅੱਗੇ ਨਿਕਲ ਗਈ। ਜਿਥੇ ਸ਼ੁਰੂਆਤ ਭਾਰਤ ਨੇ 1 ਗੋਲ ਨਾਲ ਕੀਤੀ ਬਾਅਦ ਵਿੱਚ ਅਰਜਨਟੀਨਾ ਨੇ 2-1 ਨਾਲ ਲੀਡ ਲੈ ਲਈ। ਤੀਸਰੇ ਕੁਆਰਟਰ ਤੱਕ ਇੰਝ ਲੱਗਿਆ ਜਿਵੇਂ ਅਰਜਨਟੀਨਾ ਪੂਰੀ ਤਰ੍ਹਾਂ ਭਾਰਤੀ ਖਿਡਾਰਨਾਂ ‘ਤੇ ਹਾਵੀ ਹੋਇਆ ਅਤੇ ਭਾਰਤੀ ਖਿਡਾਰਨਾਂ ਖੇਡ ਦੇ ਤਰੀਕੇ ਤੋਂ ਦੂਰ ਹੋ ਗਈਆਂ।
ਚੌਥੇ ਕੁਆਰਟਰ ਦੇ ਸ਼ੁਰੂਆਤ ‘ਤੇ ਅਰਜਨਟੀਨਾ 2-1 ਨਾਲ ਭਾਰਤ ਤੋਂ ਅੱਗੇ ਰਿਹਾ। ਭਾਰਤ ਨੂੰ ਪੈਨਲਟੀ ਮਿਲੀ ਪਰ ਗੁਰਜੀਤ ਕੌਰ ਵੱਲੋਂ ਕੀਤੇ ਡਰੈਗ ਨੂੰ ਅਰਜਨਟੀਨਾ ਦੀ ਗੋਲਕੀਪਰ ਨੇ ਬਚਾਅ ਲਿਆ। ਅੰਤ ਤਕ ਭਾਰਤ ਅਰਜਨਟੀਨਾ ਤੋਂ 2-1 ਨਾਲ ਪਿੱਛੇ ਰਹੀ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੀ ਵਾਰ ਸੈਮੀ ਫਾਈਨਲ ਤੱਕ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ ਨੂੰ ਫਾਈਨਲ ਵਿੱਚ ਜਾਣ ਦਾ ਮੌਕਾ ਨਾ ਮਿਲਿਆ। ਪਰ ਹਜੇ ਵੀ ਕਾਂਸੀ ਦੇ ਤਗਮੇ ਲਈ ਭਾਰਤੀ ਟੀਮ ਦੀ ਬ੍ਰਿਟੇਨ ਟੀਮ ਨਾਲ ਟੱਕਰ ਹੋਣੀ ਬਾਕੀ ਹੈ। ਹਜੇ ਵੀ ਭਾਰਤ ਨੂੰ ਇੱਕ ਤਗਮਾ ਹਾਕੀ ਤੋਂ ਮਿਲਨ ਦੀ ਉਮੀਦ ਬਣੀ ਹੋਈ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ