- ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ,
- PAK ਨੇ ਆਪਣੀ ਪਲੇਇੰਗ-11 ਐਲਾਨੀ
ਨਵੀਂ ਦਿੱਲੀ, 30 ਅਗਸਤ 2023 – ਏਸ਼ੀਆ ਕੱਪ-2023 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਮੁਲਤਾਨ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ। ਗਾਇਕਾ ਆਇਮਾ ਬੇਗ ਅਤੇ ਤ੍ਰਿਸ਼ਾਲਾ ਗੁਰੂਂਗ ਦੁਪਹਿਰ 2 ਵਜੇ ਉਦਘਾਟਨੀ ਸਮਾਰੋਹ ਵਿੱਚ ਪਰਫਾਰਮ ਕਰਨਗੇ।
ਪਾਕਿਸਤਾਨ ਅਤੇ ਨੇਪਾਲ ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ, ਇਸ ਤੋਂ ਪਹਿਲਾਂ ਦੋਵਾਂ ਨੇ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਇੱਕ ਦੂਜੇ ਦਾ ਸਾਹਮਣਾ ਨਹੀਂ ਕੀਤਾ ਹੈ।
ਪਾਕਿਸਤਾਨ ਦੀ ਟੀਮ 2 ਵਾਰ ਏਸ਼ੀਆ ਕੱਪ ਦੀ ਚੈਂਪੀਅਨ ਰਹੀ ਹੈ, ਜਦਕਿ ਨੇਪਾਲ ਨੇ ਪਹਿਲੀ ਵਾਰ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ ਹੈ। ਪਾਕਿਸਤਾਨ ਆਈਸੀਸੀ ਵਨਡੇ ਰੈਂਕਿੰਗ ਵਿੱਚ ਨੰਬਰ-1 ਟੀਮ ਹੈ। ਟੀਮ ਨੇ ਏਸ਼ੀਆ ਕੱਪ ਤੋਂ ਠੀਕ ਪਹਿਲਾਂ ਸ਼੍ਰੀਲੰਕਾ ਵਿੱਚ ਅਫਗਾਨਿਸਤਾਨ ਦੇ ਖਿਲਾਫ 3-0 ਦੀ ਵਨਡੇ ਸੀਰੀਜ਼ ਜਿੱਤੀ ਸੀ।
ਨੇਪਾਲ ਕੋਲ ਵੱਡੀਆਂ ਟੀਮਾਂ ਖਿਲਾਫ ਖੇਡਣ ਦਾ ਬਹੁਤ ਘੱਟ ਅਨੁਭਵ ਹੈ। ਟੀਮ ਦੇ ਖਿਡਾਰੀਆਂ ਨੇ ਜੋ ਵੀ ਪ੍ਰਦਰਸ਼ਨ ਕੀਤਾ ਹੈ, ਉਹ ਸਹਿਯੋਗੀ ਟੀਮਾਂ ਵਿਰੁੱਧ ਕੀਤਾ ਹੈ।