ਚੇੱਨਈ, 23 ਅਕਤੂਬਰ 2023 – ਵਨਡੇ ਵਿਸ਼ਵ ਕੱਪ 2023 ‘ਚ ਅੱਜ ਯਾਨੀ ਸੋਮਵਾਰ 23 ਅਕਤੂਬਰ ਨੂੰ ਪਾਕਿਸਤਾਨ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ। ਇਹ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ (ਚੇਪੌਕ) ਵਿੱਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਮੈਚ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ।
ਦੋਵੇਂ ਟੀਮਾਂ 2012 ‘ਚ ਪਹਿਲੀ ਵਾਰ ਵਨਡੇ ਫਾਰਮੈਟ ‘ਚ ਆਹਮੋ-ਸਾਹਮਣੇ ਹੋਈਆਂ ਸਨ, ਉਦੋਂ ਤੋਂ ਹੁਣ ਤੱਕ ਇਨ੍ਹਾਂ ਵਿਚਾਲੇ 7 ਮੈਚ ਖੇਡੇ ਜਾ ਚੁੱਕੇ ਹਨ ਅਤੇ ਅਫਗਾਨਿਸਤਾਨ ਅਜੇ ਵੀ ਜਿੱਤ ਦਾ ਇੰਤਜ਼ਾਰ ਕਰ ਰਿਹਾ ਹੈ।
ਇਸ ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਦਾ ਇਹ ਪੰਜਵਾਂ ਮੈਚ ਹੋਵੇਗਾ। ਪਾਕਿਸਤਾਨ ਨੇ ਚਾਰ ਵਿੱਚੋਂ ਦੋ ਜਿੱਤੇ ਹਨ ਅਤੇ ਦੋ ਹਾਰੇ ਹਨ। ਦੂਜੇ ਪਾਸੇ ਅਫਗਾਨਿਸਤਾਨ ਨੇ ਚਾਰ ਵਿੱਚੋਂ ਤਿੰਨ ਹਾਰੇ ਅਤੇ ਸਿਰਫ਼ ਇੱਕ ਜਿੱਤਿਆ ਹੈ।

ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 7 ਵਨਡੇ ਖੇਡੇ ਜਾ ਚੁੱਕੇ ਹਨ। ਪਾਕਿਸਤਾਨ ਨੇ ਸਾਰੇ ਮੈਚ ਜਿੱਤੇ ਹਨ। ਵਨਡੇ ਵਿਸ਼ਵ ਕੱਪ ‘ਚ ਵੀ ਪਾਕਿਸਤਾਨ ਦਾ ਪਲੜਾ ਭਾਰੀ ਹੈ। ਟੂਰਨਾਮੈਂਟ ‘ਚ ਦੋਵਾਂ ਵਿਚਾਲੇ 1 ਮੈਚ ਹੋਇਆ। ਪਾਕਿਸਤਾਨ ਨੇ ਉਹ ਮੈਚ ਵੀ ਜਿੱਤ ਲਿਆ ਸੀ।
ਪਾਕਿਸਤਾਨ: ਪਿਛਲੇ 5 ਵਨਡੇ ‘ਚੋਂ 2 ਜਿੱਤੇ, 3 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ।
ਅਫਗਾਨਿਸਤਾਨ: ਆਖਰੀ 5 ਵਿੱਚੋਂ 4 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਸਿਰਫ 1 ਮੈਚ ਜਿੱਤਿਆ ਹੈ।
