ਅੰਡਰ-20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: ਅੰਤਿਮ ਪੰਘਾਲ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਸੋਨ ਤਮਗਾ

  • ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ
  • ਫਾਈਨਲ ‘ਚ ਯੂਕਰੇਨ ਦੀ ਮਾਰੀਆ ਯੇਫਰੇਮੋਵਾ ਨੂੰ 4-0 ਨਾਲ ਹਰਾਇਆ

ਨਵੀਂ ਦਿੱਲੀ, 19 ਅਗਸਤ 2023 – ਅੰਤਿਮ ਪੰਘਾਲ ਨੇ ਸ਼ੁੱਕਰਵਾਰ ਨੂੰ ਇਤਿਹਾਸ ਰਚ ਦਿੱਤਾ। ਅੰਡਰ-20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਅੰਤਿਮ ਲਗਾਤਾਰ ਦੋ ਵਾਰ ਸੋਨ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ। ਉਸ ਨੇ ਇੱਥੇ 53 ਕਿਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ।

ਫਾਈਨਲ ਵਿੱਚ ਉਸਨੇ ਯੂਕਰੇਨ ਦੀ ਮਾਰੀਆ ਯੇਫਰੇਮੋਵਾ ਨੂੰ 4-0 ਨਾਲ ਹਰਾਇਆ। ਪਿਛਲੇ ਸਾਲ, ਉਹ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ। ਅੰਤਿਮ ਹੁਣ ਸੀਨੀਅਰ ਪੱਧਰ ‘ਤੇ ਵੀ ਖੇਡਦੀ ਹੈ।

ਆਪਣੀ ਫੁਰਤੀ ਅਤੇ ਜ਼ਬਰਦਸਤ ਦਿਮਾਗ ਦੀ ਵਰਤੋਂ ਕਰਦੇ ਹੋਏ, ਉਸਨੇ ਵਿਰੋਧੀ ਦੀਆਂ ਲੱਤਾਂ ‘ਤੇ ਲਗਾਤਾਰ ਹਮਲੇ ਕੀਤੇ। ਸੱਜੀ ਲੱਤ ‘ਤੇ ਹਮਲਾ ਕਰਕੇ ਉਸ ਨੇ ਵਿਰੋਧੀ ਨੂੰ ਚਿੱਤ ਕਰ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਨੇ ਪਹਿਲੇ ਟੀ-20 ਵਿੱਚ ਆਇਰਲੈਂਡ ਨੂੰ ਹਰਾਇਆ: DLS ਨਿਯਮ ਤਹਿਤ 2 ਦੌੜਾਂ ਨਾਲ ਜਿੱਤ ਕੀਤੀ ਦਰਜ

ਪਰਿਣੀਤੀ ਚੋਪੜਾ ਨੇ ਗਾਇਆ ਪੰਜਾਬੀ ਗੀਤ: ਰਿਕਾਰਡ ਕਰ ਸ਼ੇਅਰ ਕੀਤੀ ਵੀਡੀਓ