IPL-2023: ਰੋਮਾਂਚਿਕ ਮੈਚ ‘ਚ ਪੰਜਾਬ ਨੇ ਲਖਨਊ ਨੂੰ ਦੋ ਵਿਕਟਾਂ ਨਾਲ ਹਰਾਇਆ

  • ਰਾਹੁਲ ਦੀ ਫਿਫਟੀ ਕੰਮ ਨਾ ਆਈ
  • ਸਿਕੰਦਰ ਰਾਜਾ ਦੀ ਸ਼ਾਨਦਾਰ ਪਾਰੀ ਨੇ ਦਿਵਾਈ ਪੰਜਾਬ ਨੂੰ ਜਿੱਤ

ਚੰਡੀਗੜ੍ਹ, 16 ਅਪ੍ਰੈਲ 2023 – ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਮੈਚ ਲਖਨਊ ਸੁਪਰਜਾਇੰਟਸ (LSG) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਖੇਡਿਆ ਗਿਆ। ਲਖਨਊ ਸੁਪਰ ਜਾਇੰਟਸ ਜਿੱਤ ਦੀ ਹੈਟ੍ਰਿਕ ਲਗਾਉਣ ਲਈ ਮੈਦਾਨ ‘ਤੇ ਉੱਤਰੀ ਸੀ ਪਰ ਉਸ ਨੂੰ ਹਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੇ ਲਖਨਊ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ।

ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪੰਜਾਬ ਦੇ ਕਪਤਾਨ ਸ਼ਿਖਰ ਧਵਨ ਸੱਟ ਕਾਰਨ ਬਾਹਰ ਸਨ। ਉਨ੍ਹਾਂ ਦੀ ਜਗ੍ਹਾ ਸੈਮ ਕਰਨ ਕਪਤਾਨੀ ਕਰ ਰਹੇ ਸਨ।

ਪੰਜਾਬ ਕਿੰਗਜ਼ ਨੇ ਲੀਗ ਪੜਾਅ ਦਾ ਰੋਮਾਂਚਕ ਮੈਚ 2 ਵਿਕਟਾਂ ਨਾਲ ਜਿੱਤ ਲਿਆ। ਲਖਨਊ ਦੇ ਏਕਾਨਾ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਐੱਲ.ਐੱਸ.ਜੀ. ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 160 ਦੌੜਾਂ ਬਣਾਈਆਂ। ਜਵਾਬ ਵਿੱਚ ਪੀਬੀਕੇਐਸ ਨੇ 19.3 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਨਾਲ ਟੀਚਾ ਹਾਸਲ ਕਰ ਲਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਤੀਕ ਅਹਿਮਦ ਅਤੇ ਅਸ਼ਰਫ ਦੀ ਗੋਲੀ ਮਾਰ ਕੇ ਹੱ+ਤਿ+ਆ, ਹਮਲਾਵਰਾਂ ਨੇ ਮੀਡੀਆ ਦੇ ਸਾਹਮਣੇ ਮਾਰੀ ਗੋ+ਲੀ

ਅਟਾਰੀ ਸਰਹੱਦ ਨੇੜੇ ਪਾਕਿ ਤਸਕਰਾਂ ਨੇ ਦੂਜੇ ਦਿਨ ਡਰੋਨ ਰਾਹੀਂ ਭੇਜੀ ਹੈਰੋਇਨ, BSF ਨੇ ਕੀਤੀ ਬਰਾਮਦ