ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਨੇ ਕੀਤਾ ਟੋਕੀਓ ਉਲੰਪਿਕ ਲਈ ਕੁਆਲੀਫ਼ਾਈ

ਪਟਿਆਲਾ, 20 ਮਾਰਚ 2021 – ਪਟਿਆਲਾ ਵਿਖੇ ਚਲ ਰਹੇ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਿੱਚ ਸ਼ੁੱਕਰਵਾਰ ਨੂੰ ਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਇਸ ਦੇ ਨਾਲ ਹੀ ਕਮਲਪ੍ਰੀਤ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਸ ਨੇ ਦਿੱਗਜ ਅਥਲੀਟ ਕ੍ਰਿਸ਼ਨਾ ਪੂਨੀਆ ਦਾ ਰਿਕਾਰਡ ਤੋੜ ਦਿੱਤਾ ਹੈ। ਕਮਲਪ੍ਰੀਤ ਕੌਰ ਰੇਲਵੇ ਦੀ ਮੁਲਾਜ਼ਮ ਹੈ।

ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਸਮਾਪਤ ਹੋਈ 24ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦਾ ਆਖ਼ਰੀ ਦਿਨ ਡਿਸਕਸ ਸੁੱਟਣ ‘ਚ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਕਬਰਵਾਲਾ (ਸ੍ਰੀ ਮੁਕਤਸਰ ਸਾਹਿਬ) ਨੇ 65.06 ਮੀਟਰ ਥਰੋਅ ਕਰਕੇ, ਸੋਨ ਤਗਮਾ ਜਿੱਤਣ ਦੇ ਨਾਲ-ਨਾਲ ਓਲੰਪੀਅਨ ਕ੍ਰਿਸ਼ਨਾ ਪੂਨੀਆ ਦੁਆਰਾ 2012 ‘ਚ ਬਣਾਏ 64.76 ਮੀਟਰ ਦੇ ਕੀਰਤੀਮਾਨ ਨੂੰ ਤੋੜ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਉੱਤਰਾਖੰਡ ਦੇ ਮੁੱਖ ਮੰਤਰੀ ਨੇ ਪਾਟੀ ਜੀਨਸ ‘ਤੇ ਕੀਤੀ ਟਿੱਪਣੀ ਨੂੰ ਲੈ ਕੇ ਮੁਆਫੀ ਮੰਗੀ

ਕਰੀਬ ਪੌਣਾ ਘੰਟਾ ਡਾਊਨ ਰਿਹਾ WhatsApp ਤੇ Instagram