ਬੈਂਗਲੁਰੂ, 26 ਮਾਰਚ 2024 – ਪਹਿਲੇ ਮੈਚ ‘ਚ ਜਿੱਤ ਦਰਜ ਕਰਨ ਤੋਂ ਬਾਅਦ IPL- 2024 ਦੇ ਆਪਣੇ ਦੂਜੇ ਮੈਚ ‘ਚ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਪੰਜਾਬ ਕਿੰਗਜ਼ (PBKS) ਨੂੰ 4 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਵੀ ਆਪਣੀ ਪਹਿਲੀ ਜਿੱਤ ਦਰਜ ਕੀਤੀ। ਫਾਫ ਡੂ ਪਲੇਸਿਸ ਦੀ ਕਪਤਾਨੀ ਵਿੱਚ ਇਸ ਸੀਜ਼ਨ ਵਿੱਚ ਆਰਸੀਬੀ ਦੀ ਇਹ ਪਹਿਲੀ ਜਿੱਤ ਹੈ। ਪਹਿਲੇ ਮੈਚ ਵਿੱਚ, RCB ਨੂੰ ਚੇਨਈ ਸੁਪਰ ਕਿੰਗਜ਼ (CSK) ਨੇ ਹਰਾਇਆ ਸੀ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਦੀ ਟੀਮ ਨੇ 6 ਵਿਕਟਾਂ ’ਤੇ 176 ਦੌੜਾਂ ਬਣਾਈਆਂ। ਟੀਮ ਲਈ ਕਪਤਾਨ ਧਵਨ ਨੇ 37 ਗੇਂਦਾਂ ‘ਚ ਸਭ ਤੋਂ ਵੱਧ 45 ਦੌੜਾਂ ਬਣਾਈਆਂ। ਜਿਤੇਸ਼ ਸ਼ਰਮਾ ਨੇ 27 ਦੌੜਾਂ, ਪ੍ਰਭਸਿਮਰਨ ਸਿੰਘ ਨੇ 25 ਦੌੜਾਂ ਅਤੇ ਸੈਮ ਕੁਰਨ ਨੇ 23 ਦੌੜਾਂ ਬਣਾਈਆਂ। ਜਦੋਂ ਕਿ ਆਰਸੀਬੀ ਲਈ ਮੁਹੰਮਦ ਸਿਰਾਜ ਅਤੇ ਗਲੇਨ ਮੈਕਸਵੈੱਲ ਨੇ 2-2 ਵਿਕਟਾਂ ਲਈਆਂ।
177 ਦੌੜਾਂ ਦੇ ਟੀਚੇ ਦੇ ਜਵਾਬ ‘ਚ ਆਰਸੀਬੀ ਨੇ 19.2 ਓਵਰਾਂ ‘ਚ 6 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਟੀਮ ਲਈ ਕੋਹਲੀ ਨੇ 49 ਗੇਂਦਾਂ ਵਿੱਚ ਸਭ ਤੋਂ ਵੱਧ 77 ਦੌੜਾਂ ਦੀ ਪਾਰੀ ਖੇਡੀ। ਜਦੋਂ ਕਿ ਦਿਨੇਸ਼ ਕਾਰਤਿਕ ਨੇ 28 ਦੌੜਾਂ ਦੀ ਨਾਬਾਦ ਪਾਰੀ ਅਤੇ ਮਹੀਪਾਲ ਲਮੌਰ ਨੇ 17 ਦੌੜਾਂ ਦੀ ਅਜੇਤੂ ਪਾਰੀ ਖੇਡੀ। ਪੰਜਾਬ ਟੀਮ ਲਈ ਕਾਗਿਸੋ ਰਬਾਡਾ ਅਤੇ ਹਰਪ੍ਰੀਤ ਬਰਾੜ ਨੇ 2-2 ਵਿਕਟਾਂ ਲਈਆਂ।