ਨਵੀਂ ਦਿੱਲੀ, 25 ਮਈ 2021 – ਸਾਗਰ ਹੱਤਿਆਕਾਂਡ ਮਾਮਲੇ ਵਿਚ ਫਸੇ ਉਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਉਤਰੀ ਰੇਲਵੇ ਵਲੋਂ ਉਸ ਖ਼ਿਲਾਫ਼ ਚੱਲ ਰਹੀ ਅਪਰਾਧਿਕ ਮਾਮਲੇ ਦੀ ਜਾਂਚ ਨੂੰ ਮੁੱਖ ਰੱਖਦੇ ਹੋਏ ਸੁਸ਼ੀਲ ਕੁਮਾਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਉੱਤਰ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਨੂੰ ਮੁਅੱਤਲ ਕੀਤਾ ਜਾਵੇਗਾ। ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਉੱਤਰ ਰੇਲਵੇ ’ਚ ਸੀਨੀਅਰ ਵਣਜਕ ਪ੍ਰਬੰਧਕ ਹਨ। ਉਹ 2015 ਤੋਂ ਪ੍ਰਤੀਨਿਯੁਕਤੀ ’ਤੇ ਦਿੱਲੀ ਸਰਕਾਰ ’ਚ ਹਨ ਜਿਸ ਨੇ ਉਨ੍ਹਾਂ ਨੂੰ ਸਕੂਲੀ ਪੱਧਰ ’ਤੇ ਖੇਡਾਂ ਦੇ ਵਿਕਾਸ ਲਈ ਛੱਤਰਸਾਲ ਸਟੇਡੀਅਮ ’ਚ ਵਿਸ਼ੇਸ਼ ਕਾਰਜਕਾਰੀ (ਓ. ਐੱਸ. ਡੀ.) ਦੇ ਤੌਰ ’ਤੇ ਤਾਇਨਾਤ ਕੀਤਾ ਸੀ।