IPL ‘ਚ ਅੱਜ ਰਾਜਸਥਾਨ ਅਤੇ ਪੰਜਾਬ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਰਾਜਸਥਾਨ, 15 ਮਈ 2024 – ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 65ਵੇਂ ਮੈਚ ਵਿੱਚ ਅੱਜ ਰਾਜਸਥਾਨ ਰਾਇਲਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋਵੇਗਾ। ਇਹ ਮੈਚ ਰਾਜਸਥਾਨ ਦੇ ਦੂਜੇ ਘਰੇਲੂ ਮੈਦਾਨ, ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ‘ਚ ਰਾਜਸਥਾਨ ਨੇ ਪੰਜਾਬ ਨੂੰ ਉਸਦੇ ਹੀ ਘਰ ‘ਚ 3 ਵਿਕਟਾਂ ਨਾਲ ਹਰਾਇਆ ਸੀ।

ਆਰਆਰ ਅੱਜ ਦਾ ਮੈਚ ਜਿੱਤ ਕੇ ਲੀਗ ਪੜਾਅ ਨੂੰ ਟਾਪ-2 ਵਿੱਚ ਪੂਰਾ ਕਰਨਾ ਚਾਹੇਗਾ। ਜਦੋਂ ਕਿ ਪੀਬੀਕੇਐਸ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੈ। ਰਾਜਸਥਾਨ ਦੇ 12 ਮੈਚਾਂ ਵਿੱਚ 8 ਜਿੱਤਾਂ ਅਤੇ 4 ਹਾਰਾਂ ਨਾਲ 16 ਅੰਕ ਹਨ। ਟੀਮ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਦੂਜੇ ਪਾਸੇ ਪੰਜਾਬ 10ਵੇਂ ਨੰਬਰ ‘ਤੇ ਹੈ। ਟੀਮ ਦੇ 12 ਮੈਚਾਂ ਵਿੱਚ 4 ਜਿੱਤਾਂ ਅਤੇ 8 ਹਾਰਾਂ ਨਾਲ 8 ਅੰਕ ਹਨ।

ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 27 IPL ਮੈਚ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 17 ਵਿੱਚ ਰਾਜਸਥਾਨ ਨੇ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਪੰਜਾਬ ਨੇ 10 ਮੈਚ ਜਿੱਤੇ। ਗੁਹਾਟੀ ‘ਚ ਹੋਏ ਇਸ ਮੈਚ ‘ਚ ਦੋਵੇਂ ਟੀਮਾਂ ਇਕ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਪੰਜਾਬ ਨੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ਨੇ ਲਖਨਊ ਨੂੰ ਹਰਾਇਆ, ਹਾਰ ਦੀ ਹੈਟ੍ਰਿਕ ਕਾਰਨ ਪਲੇਆਫ ਦੀ ਦੌੜ ਵਿੱਚ ਫਸੀ LSG

BJP ਉਮੀਦਵਾਰ ਰਾਣਾ ਗੁਰਮੀਤ ਸੋਢੀ ਨੇ ਕਿਸਾਨਾਂ ਕੀਤਾ ਚੈਲੈਂਜ, ਪੜ੍ਹੋ ਕੀ ਕਿਹਾ ?