ਰਾਜਸਥਾਨ ਨੇ ਆਖਰੀ ਗੇਂਦ ‘ਤੇ ਕੋਲਕਾਤਾ ਨੂੰ ਹਰਾਇਆ, IPL ਦੇ ਸਭ ਤੋਂ ਵੱਡੇ ਸਕੋਰ ਨੂੰ ਕੀਤਾ ਚੇਜ

ਕੋਲਕਾਤਾ, 17 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਰੋਮਾਂਚਕ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਜੋਸ ਬਟਲਰ ਦੇ ਸੈਂਕੜੇ ਦੀ ਮਦਦ ਨਾਲ ਟੀਮ ਨੇ 20 ਓਵਰਾਂ ਵਿੱਚ 224 ਦੌੜਾਂ ਦਾ ਪਿੱਛਾ ਕੀਤਾ, ਜੋ ਕਿ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਸਫਲ ਦੌੜਾਂ ਦਾ ਪਿੱਛਾ ਕਰਨ ਦੇ ਬਰਾਬਰ ਹੈ। ਇਸ ਤੋਂ ਪਹਿਲਾਂ ਆਰਆਰ ਨੇ 2020 ਵਿੱਚ ਪੰਜਾਬ ਦੇ ਸਾਹਮਣੇ 224 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਸੀ।

ਈਡਨ ਗਾਰਡਨ ਸਟੇਡੀਅਮ ‘ਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 223 ਦੌੜਾਂ ਬਣਾਈਆਂ। ਸੁਨੀਲ ਨਰਾਇਣ ਨੇ 56 ਗੇਂਦਾਂ ‘ਤੇ 109 ਦੌੜਾਂ ਬਣਾਈਆਂ। ਰਾਜਸਥਾਨ ਨੇ 20 ਓਵਰ ਖੇਡ ਕੇ 8 ਵਿਕਟਾਂ ਦੇ ਨੁਕਸਾਨ ‘ਤੇ 224 ਦੌੜਾਂ ਬਣਾਈਆਂ। ਜੋਸ ਬਟਲਰ ਨੇ 60 ਗੇਂਦਾਂ ‘ਤੇ ਨਾਬਾਦ 107 ਦੌੜਾਂ ਬਣਾਈਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਨੇ 72 ਘੰਟਿਆਂ ਵਿੱਚ VHP ਆਗੂ ਦੇ ਕਤਲ ਦਾ ਮਾਮਲਾ ਸੁਲਝਾਇਆ, ਦੋ ਗ੍ਰਿਫਤਾਰ

IPL ‘ਚ ਅੱਜ ਗੁਜਰਾਤ ਅਤੇ ਦਿੱਲੀ ਵਿਚਕਾਰ ਹੋਵੇਗਾ ਮੈਚ