IPL ‘ਚ ਰਾਜਸਥਾਨ ਨੇ ਦਿੱਲੀ ਨੂੰ 12 ਦੌੜਾਂ ਨਾਲ ਹਰਾਇਆ

ਰਾਜਸਥਾਨ, 29 ਮਾਰਚ 2024 – ਰਾਜਸਥਾਨ ਰਾਇਲਜ਼ (RR) ਨੇ ਇੰਡੀਅਨ ਪ੍ਰੀਮੀਅਰ ਲੀਗ 2024 ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 9ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ (ਡੀ.ਸੀ.) ਨੂੰ 12 ਦੌੜਾਂ ਨਾਲ ਹਰਾਇਆ।

ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 185 ਦੌੜਾਂ ਬਣਾਈਆਂ। ਜਵਾਬ ‘ਚ ਦਿੱਲੀ ਦੀ ਟੀਮ 20 ਓਵਰਾਂ ‘ਚ 5 ਵਿਕਟਾਂ ‘ਤੇ 173 ਦੌੜਾਂ ਹੀ ਬਣਾ ਸਕੀ। ਰਿਆਨ ਪਰਾਗ ਪਲੇਅਰ ਆਫ ਦਾ ਮੈਚ ਰਿਹਾ। ਉਸ ਨੇ 45 ਗੇਂਦਾਂ ‘ਤੇ 84 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ‘ਚ 7 ਚੌਕੇ ਅਤੇ 6 ਛੱਕੇ ਸ਼ਾਮਲ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁਖਤਾਰ ਅੰਸਾਰੀ ਦੀ ਜੇਲ੍ਹ ‘ਚ ਮੌ+ਤ, ਅੱਜ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ

IPL ‘ਚ ਅੱਜ ਕੋਲਕਾਤਾ ਦਾ ਮੁਕਾਬਲਾ RCB ਨਾਲ