ਏਸ਼ੀਅਨ ਆਨਲਾਈਨ ਸੂਟਿੰਗ ਚੈਂਪੀਅਨਸ਼ਿਪ ‘ਚ ਰਾਜੇਸ਼ਵਰੀ ਨੇ ਪਹਿਲਾ ਸਥਾਨ ਹਾਸਲ ਕੀਤਾ

  • ਰਾਣਾ ਸੋਢੀ ਨੇ ਨਿਸ਼ਾਨੇਬਾਜ਼ ਰੀਆ ਰਾਜੇਸ਼ਵਰੀ ਨੂੰ ਦਿੱਤੀ ਵਧਾਈ

ਚੰਡੀਗੜ੍ਹ, 2 ਫਰਵਰੀ 2021 – ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੁਵੈਤ ਸ਼ੂਟਿੰਗ ਫੈਡਰੇਸ਼ਨ ਵੱਲੋਂ ਕਰਵਾਈ ਗਈ ਏਸ਼ੀਅਨ ਆਨਲਾਈਨ ਸੂਟਿੰਗ ਚੈਂਪੀਅਨਸਪਿ ਵਿੱਚ ਵੂਮੈਨ ਟਰੈਪ ਈਵੈਂਟ ਵਿੱਚ ਪਹਿਲਾ ਸਥਾਨ ਹਾਸਲ ਕਰਨ ਲਈ ਨਿਸ਼ਾਨੇਬਾਜ਼ ਰੀਆ ਰਾਜੇਸ਼ਵਰੀ ਕੁਮਾਰੀ ਨੂੰ ਵਧਾਈ ਦਿੱਤੀ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਭਾਰਤ ਦੇ 24 ਮੈਂਬਰੀ ਸ਼ੂਟਿੰਗ ਗਰੁੱਪ ਨੇ ਚਾਰ ਸੋਨ, ਦੋ ਚਾਂਦੀ ਅਤੇ ਪੰਜ ਕਾਂਸੀ ਦੇ ਤਮਗੇ ਜਿੱਤ ਕੇ ਮੈਡਲ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਉਨਾਂ ਕਿਹਾ ਕਿ ਵੂਮੈਨ ਟਰੈਪ ਵਿਚ ਰਾਜੇਸ਼ਵਰੀ ਕੁਮਾਰੀ ਨੇ 138 ਸਕੋਰ ਨਾਲ ਇੰਡੀਅਨ ਕਲੀਨ ਸਵੀਪ ਦੀ ਅਗਵਾਈ ਕੀਤੀ। ਸ਼ੇ੍ਰਅਸੀ ਸਿੰਘ ਨੇ ਇੰਨੇ ਹੀ ਸਕੋਰ ਨਾਲ ਕਾਊਂਟ-ਬੈਕ ਦੇ ਆਧਾਰ ‘ਤੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਮਨੀਸ਼ਾ ਕੀਰ 150 ਵਿੱਚੋਂ 136 ਸਕੋਰ ਨਾਲ ਤੀਜੇ ਸਥਾਨ ‘ਤੇ ਰਹੀ। ਖੇਡ ਮੰਤਰੀ ਨੇ ਦੱਸਿਆ ਕਿ ਭਾਰਤੀ ਨਿਸ਼ਾਨੇਬਾਜ਼ਾਂ ਨੇ ਕਰਨੀ ਸਿੰਘ ਸੂਟਿੰਗ ਰੇਂਜ, ਨਵੀਂ ਦਿੱਲੀ ਤੋਂ ਆਨਲਾਈਨ ਮੁਕਾਬਲੇ ਵਿੱਚ ਹਿੱਸਾ ਲਿਆ।

ਖੇਡ ਮੰਤਰੀ ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਰੀਆ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਟਰੈਪ ਸ਼ੂਟਰ ਰਿਆ ਰਾਜੇਸ਼ਵਰੀ ਕੁਮਾਰੀ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਸੀਨੀਅਰ ਇੰਡੀਆ ਟੀਮ ਦੀ ਜਰਸੀ ਪਹਿਨਣ ਵਾਲੀ ਉਹ ਪਟਿਆਲਾ ਰਿਆਸਤ ਦੀ ਚੌਥੀ ਪੀੜੀ ਵਿਚੋਂ ਹੈ।

ਸ਼ਾਟਗਨ ਸ਼ੂਟਰ ਰਣਧੀਰ ਸਿੰਘ ਦੀ ਬੇਟੀ ਰੀਆ, ਪਰਿਵਾਰ ਦੀ ਪਹਿਲੀ ਮਹਿਲਾ ਹੈ ਜੋ ਕੌਮਾਂਤਰੀ ਖੇਡ ਅਖਾੜੇ ਦਾ ਹਿੱਸਾ ਬਣੀ ਹੈ। ਉਸ ਦੇ ਪਿਤਾ ਰਣਧੀਰ ਸਿੰਘ ਨੇ ਰਿਕਾਰਡ 31 ਸਾਲਾਂ (1964-1994) ਲਈ ਦੇਸ ਦੀ ਨੁਮਾਇੰਦਗੀ ਕੀਤੀ ਅਤੇ ਲਗਾਤਾਰ ਛੇ ਓਲੰਪਿਕ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਮਾਣ ਹਾਸਲ ਕੀਤਾ। ਉਹਨਾਂ ਨੇ 1978 ਬੈਂਕਾਕ ਏਸੀਅਨ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਪ ਵੱਲੋਂ ਕਿਸਾਨਾਂ ਲਈ ਪੁਲਿਸ ਸੁਰੱਖਿਆ ਦੀ ਮੰਗ ‘ਤਰਕਹੀਣ, ਬੇਤੁਕੀ ਤੇ ਕਾਨੂੰਨ ਵਿਰੋਧੀ: ਕੈਪਟਨ ਅਮਰਿੰਦਰ

ਰੰਧਾਵਾ, ਸਰਕਾਰੀਆ, ਤਿਵਾੜੀ ਅਤੇ ਡਾ. ਰਾਜ ਕੁਮਾਰ ਵੱਲੋਂ 26 ਜਨਵਰੀ ਨੂੰ ਲਾਪਤਾ ਹੋਏ ਕਿਸਾਨਾਂ ਦਾ ਪਤਾ ਲਗਾਉਣ ਲਈ ਅਮਿਤ ਸ਼ਾਹ ਨਾਲ ਮੀਟਿੰਗ