ਚੰਡੀਗੜ੍ਹ, 25 ਸਤੰਬਰ 2025 – ਆਸਟ੍ਰੇਲੀਆ ਏ ਵਿਰੁੱਧ 30 ਸਤੰਬਰ ਤੋਂ ਕਾਨਪੁਰ ਵਿੱਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਸ਼੍ਰੇਅਸ ਅਈਅਰ ਨੂੰ ਭਾਰਤ ਏ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ ਅੱਜ BCCI ਵੱਲੋਂ ਵੈਸਟਇੰਡੀਜ਼ ਖਿਲਾਫ ਵੀ ਟੈਸਟ ਟੀਮ ਦਾ ਐਲਾਨ ਕੀਤਾ ਗਿਆ ਹੈ, ਜਿਸ ‘ਚ ਸ਼੍ਰੇਅਸ ਅਈਅਰ ਦਾ ਨਾਂਅ ਨਹੀਂ ਹੈ, ਇਸ ਦਾ ਕਰਨ ਹੈ ਕਿ ਉਹ ਅਗਲੇ ਛੇ ਮਹੀਨਿਆਂ ਲਈ ਰੈੱਡ-ਬਾਲ ਕ੍ਰਿਕਟ ਤੋਂ ਦੂਰ ਰਹਿਣਗੇ। ਅਈਅਰ ਨੇ ਹਾਲ ਹੀ ਖੁਦ ਹੀ ਵਿੱਚ ਬੀਸੀਸੀਆਈ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੂੰ ਸੂਚਿਤ ਕੀਤਾ ਸੀ ਕਿ ਉਹ ਪਿੱਠ ਦੀ ਸਮੱਸਿਆ ਕਾਰਨ ਰੈੱਡ-ਬਾਲ ਕ੍ਰਿਕਟ ਨਹੀਂ ਖੇਡ ਸਕਦਾ।
ਪਹਿਲੇ ਵਨਡੇ ਲਈ ਭਾਰਤ ਏ ਟੀਮ : ਸ਼੍ਰੇਅਸ ਅਈਅਰ (ਕਪਤਾਨ), ਪ੍ਰਭਸਿਮਰਨ ਸਿੰਘ, ਰਿਆਨ ਪਰਾਗ, ਆਯੂਸ਼ ਬਡੋਨੀ, ਸੂਰਯਾਂਸ਼ ਸ਼ੈਡਗੇ, ਵਿਪਰਾਜ ਨਿਗਮ, ਨਿਸ਼ਾਂਤ ਸਿੰਧੂ, ਗੁਰਜਪਨੀਤ ਸਿੰਘ, ਯੁੱਧਵੀਰ ਸਿੰਘ, ਰਵੀ ਬਿਸ਼ਨੋਈ, ਅਭਿਸ਼ੇਕ ਪੋਰੇਲ, ਪ੍ਰਿਯਾਂਸ਼ ਆਰੀਆ, ਸਿਮਰਜੀਤ ਸਿੰਘ
ਦੂਜੇ ਤੇ ਤੀਜੇ ਵਨਡੇ ਲਈ ਇੰਡੀਆ ਏ ਟੀਮ: ਸ਼੍ਰੇਯਸ ਅਈਅਰ (ਕਪਤਾਨ), ਤਿਲਕ ਵਰਮਾ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਰਿਆਨ ਪਰਾਗ, ਆਯੂਸ਼ ਬਡੋਨੀ, ਸੂਰਯਾਂਸ਼ ਸ਼ੈਡਗੇ, ਵਿਪਰਾਜ ਨਿਗਮ, ਨਿਸ਼ਾਂਤ ਸਿੰਧੂ, ਗੁਰਜਪਨੀਤ ਸਿੰਘ, ਯੁੱਧਵੀਰ ਸਿੰਘ, ਰਵੀ ਬਿਸ਼ਨੋਈ, ਅਭਿਸ਼ੇਕ ਪੋਰੇਲ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ

ਬਾਕੀ ਭਾਰਤ ਦੀ ਟੀਮ (ਇਰਾਨੀ ਕੱਪ): ਰਜਤ ਪਾਟੀਦਾਰ (ਕਪਤਾਨ), ਅਭਿਮਨਿਊ ਈਸ਼ਵਰਨ, ਆਰੀਅਨ ਜੁਆਲ, ਰੁਤੂਰਾਜ ਗਾਇਕਵਾੜ, ਯਸ਼ ਢੁਲ, ਸ਼ੇਖ ਰਸ਼ੀਦ, ਇਸ਼ਾਨ ਕਿਸ਼ਨ ਤਨੁਸ਼ ਕੋਟੀਅਨ, ਮਾਨਵ ਸੁਤਾਰ, ਗੁਰਨੂਰ ਬਰਾੜ, ਖਲੀਲ ਅਹਿਮਦ, ਆਕਾਸ਼ ਦੀਪ, ਅੰਸ਼ੁਲ ਕੰਬੋਜ, ਸਰਾਂਸ਼ ਜੈਨ।
