ਕੋਲਕਾਤਾ, 2 ਜਨਵਰੀ 2021 – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ।
ਉਨ੍ਹਾਂ ਦੀ ਸਿਹਤ ਉਸ ਸਮੇਂ ਖਰਾਬ ਹੋਈ ਜਦੋਂ ਉਹ ਜਿੰਮ ‘ਚ ਵਰਕਆਊਟ ਕਰ ਰਹੇ ਸਨ। ਜਿਸ ਜਿੰਮ ‘ਚ ਉਹ ਵਰਕਆਊਟ ਕਰ ਰਹੇ ਸਨ ਉਹ ਜਿੰਮ ਉਨ੍ਹਾਂ ਦਾ ਘਰ ‘ਚ ਹੀ ਹੈ।
48 ਸਾਲਾ ਸੌਰਵ ਗਾਂਗੁਲੀ ਦੀ ਐਂਜੀਓਪਲਾਸਟੀ ਕੀਤੀ ਗਈ ਹੈ। ਵੁੱਡਲੈਂਡਜ਼ ਹਸਪਤਾਲ ਨੇ ਇੱਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ, “ਸੌਰਵ ਗਾਂਗੁਲੀ ਦੀ ਹਾਲਤ ਹੁਣ ਸਥਿਰ ਹੈ। ਗਾਂਗੁਲੀ ਦਾ ਐਨਜੀਓਪਲਾਸਟੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦਿਲ ਦੀਆਂ ਨਾੜੀਆਂ ਵਿਚ ਇਕ ਸਟੈਂਟ ਪਾਇਆ ਗਿਆ ਹੈ। ਫਿਲਹਾਲ, ਸੌਰਵ ਗਾਂਗੁਲੀ ਬਿਲਕੁਲ ਠੀਕ ਹਨ।