ਚੇਨਈ, 24 ਮਈ 2024 – ਆਈ.ਪੀ.ਐੱਲ. 2024 ਦਾ ਦੂਜਾ ਕੁਆਲੀਫਾਇਰ ਮੁਕਾਬਲਾ ਅੱਜ ਰਾਜਸਥਾਨ ਰਾਇਲਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਹੋਵੇਗਾ। ਇਹ ਮੈਚ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਫਾਈਨਲ ਵਿੱਚ ਪਹੁੰਚੇਗੀ ਜਿੱਥੇ ਉਸ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਇਸ ਸੀਜ਼ਨ ‘ਚ ਹਾਰਨ ਵਾਲੀ ਟੀਮ ਦਾ ਸਫਰ ਇੱਥੇ ਹੀ ਖਤਮ ਹੋਵੇਗਾ।
2016 ਦੀ ਚੈਂਪੀਅਨ ਸਨਰਾਈਜ਼ਰਸ ਹੈਦਰਾਬਾਦ 7ਵੀਂ ਵਾਰ ਆਈਪੀਐਲ ਪਲੇਆਫ ਵਿੱਚ ਪਹੁੰਚੀ ਹੈ। ਟੀਮ ਪਹਿਲੀ ਵਾਰ 2013 ਵਿੱਚ ਪਲੇਆਫ ਵਿੱਚ ਪਹੁੰਚੀ ਸੀ, ਜੋ ਉਸ ਦਾ ਪਹਿਲਾ ਸੀਜ਼ਨ ਸੀ। SRH ਹੁਣ 2020 ਤੋਂ ਬਾਅਦ ਪਲੇਆਫ ਵਿੱਚ ਪਹੁੰਚ ਗਿਆ ਸੀ। ਹੁਣ ਤੱਕ 6 ਪਲੇਆਫ ਵਿੱਚ, SRH 2 ਵਾਰ ਫਾਈਨਲ ਵਿੱਚ ਪਹੁੰਚ ਚੁੱਕੀ ਹੈ। ਉਹ 2016 ਵਿੱਚ ਜਿੱਤੀ ਅਤੇ 2018 ਵਿੱਚ ਉਪ ਜੇਤੂ ਬਣੀ। SRH ਨੇ ਪਲੇਆਫ ਵਿੱਚ 3 ਵਾਰ ਕੁਆਲੀਫਾਇਰ-2 ਖੇਡਿਆ, 2 ਵਾਰ ਜਿੱਤਿਆ ਅਤੇ ਇੱਕ ਮੈਚ ਹਾਰਿਆ।
IPL ਦੇ ਪਹਿਲੇ ਸੀਜ਼ਨ ਦਾ ਖਿਤਾਬ ਰਾਜਸਥਾਨ ਨੇ ਜਿੱਤਿਆ ਸੀ। ਆਰਆਰ 2022 ਵਿੱਚ ਉਪ ਜੇਤੂ ਰਿਹਾ ਸੀ। ਟੀਮ ਛੇਵੀਂ ਵਾਰ ਪਲੇਆਫ ਦੌਰ ‘ਚ ਪਹੁੰਚੀ ਹੈ। ਰਾਇਲਸ ਤੀਜੀ ਵਾਰ ਕੁਆਲੀਫਾਇਰ-2 ਮੈਚ ਖੇਡੇਗੀ। ਇਸ ਤੋਂ ਪਹਿਲਾਂ ਟੀਮ ਨੇ ਇਕ ‘ਚ ਜਿੱਤ ਦਰਜ ਕੀਤੀ ਸੀ ਅਤੇ ਇਕ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2022 ਵਿੱਚ ਵੀ ਟੀਮ ਨੇ ਕੁਆਲੀਫਾਇਰ-2 ਵਿੱਚ ਆਰਸੀਬੀ ਨੂੰ ਹਰਾ ਕੇ ਹੀ ਫਾਈਨਲ ਖੇਡਿਆ ਸੀ।
ਹੁਣ ਤੱਕ, ਦੋਵਾਂ ਟੀਮਾਂ ਵਿਚਕਾਰ ਕੁੱਲ 19 ਮੈਚ ਹੋਏ ਹਨ, ਜਿਨ੍ਹਾਂ ਵਿੱਚੋਂ ਆਰਆਰ ਨੇ 9 ਮੈਚ ਜਿੱਤੇ ਹਨ ਅਤੇ SRH ਨੇ 10 ਮੈਚ ਜਿੱਤੇ ਹਨ। ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਵਿਚਾਲੇ ਇੱਕ ਮੈਚ ਖੇਡਿਆ ਗਿਆ ਸੀ। ਹੈਦਰਾਬਾਦ ਨੇ ਆਪਣੇ ਘਰੇਲੂ ਮੈਦਾਨ ‘ਤੇ ਇਹ ਮੈਚ ਸਿਰਫ 1 ਦੌੜਾਂ ਦੇ ਫਰਕ ਨਾਲ ਜਿੱਤ ਲਿਆ। ਦੋਵੇਂ ਟੀਮਾਂ ਪਹਿਲੀ ਵਾਰ ਇਸ ਮੈਦਾਨ ‘ਤੇ ਆਹਮੋ-ਸਾਹਮਣੇ ਹੋਣਗੀਆਂ।