IPL ਦਾ ਦੂਜਾ ਸ਼ੈਡਿਊਲ ਜਾਰੀ, ਪੰਜਾਬ ਦੀ ਟੀਮ ਮੋਹਾਲੀ ਸਟੇਡੀਅਮ ‘ਚ ਖੇਡੇਗੀ 4 ਹੋਰ ਮੈਚ

  • 9, 13, 18 ਅਤੇ 21 ਅਪ੍ਰੈਲ ਨੂੰ ਸ਼ਾਮ 7:30 ਵਜੇ ਹੋਣਗੇ ਮੈਚ

ਮੋਹਾਲੀ, 26 ਮਾਰਚ 2024 – ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਮੋਹਾਲੀ ਵਿੱਚ ਬਣੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਮੁੱਲਾਪੁਰ ਵਿੱਚ ਆਈ.ਪੀ.ਐੱਲ. ਦੇ ਦੂਜੇ ਸ਼ਡਿਊਲ ਵਿੱਚ 4 ਮੈਚ ਰੱਖੇ ਗਏ ਹਨ। ਇਹ ਮੈਚ 9 ਅਪ੍ਰੈਲ, 13 ਅਪ੍ਰੈਲ, 18 ਅਪ੍ਰੈਲ ਅਤੇ 21 ਅਪ੍ਰੈਲ ਨੂੰ ਖੇਡੇ ਜਾਣਗੇ। ਪੰਜਾਬ ਕਿੰਗਜ਼ ਦੀ ਟੀਮ ਇਹ ਮੈਚ ਸਨਰਾਈਜ਼ਰਜ਼ ਹੈਦਰਾਬਾਦ, ਰਾਜਸਥਾਨ ਰਾਇਲਜ਼, ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਦੀ ਟੀਮ ਨਾਲ ਖੇਡੇਗੀ। ਇਹ ਸਾਰੇ ਮੈਚ ਸ਼ਾਮ 7:30 ਵਜੇ ਖੇਡੇ ਜਾਣਗੇ।

ਮੋਹਾਲੀ ਦੇ ਸਟੇਡੀਅਮ ਨੂੰ ਆਈਪੀਐਲ ਦੇ ਪਹਿਲੇ ਸ਼ੈਡਿਊਲ ਵਿੱਚ ਸਿਰਫ਼ ਇੱਕ ਮੈਚ ਮਿਲਿਆ ਹੈ। ਇਹ ਮੈਚ ਦਿੱਲੀ ਦੀ ਟੀਮ ਨਾਲ 23 ਮਾਰਚ ਨੂੰ ਬਾਅਦ ਦੁਪਹਿਰ 3:30 ਵਜੇ ਖੇਡਿਆ ਗਿਆ। ਇਸ ਵਿੱਚ ਪੰਜਾਬ ਦੀ ਟੀਮ ਜੇਤੂ ਰਹੀ। ਪੰਜਾਬ ਦੀ ਟੀਮ ਦਾ ਇਹ ਪਹਿਲਾ ਮੈਚ ਸੀ। ਪੰਜਾਬ ਦੀ ਟੀਮ ਨੇ ਮੋਹਾਲੀ ਦੇ ਇਸ ਸਟੇਡੀਅਮ ਤੋਂ ਜਿੱਤ ਨਾਲ ਆਈ.ਪੀ.ਐੱਲ. ਦੀ ਸ਼ੁਰੂਆਤ ਕੀਤੀ ਹੈ। ਹੁਣ ਪੰਜਾਬ ਦੀ ਟੀਮ ਆਉਣ ਵਾਲੇ ਚਾਰਾਂ ਮੈਚਾਂ ਵਿੱਚ ਵੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਸ਼ਾ ਤਸਕਰ ਦਾ ਐਨਕਾਊਂਟਰ: ਛਾਪਾ ਮਾਰਨ ਗਈ ਪੁਲਿਸ ‘ਤੇ ਕੀਤਾ ਹਮਲਾ, 2 ਪੁਲਿਸ ਮੁਲਾਜ਼ਮ ਵੀ ਜ਼ਖਮੀ

ਆਬਕਾਰੀ ਵਿਭਾਗ ਵੱਲੋਂ 1020 ਲੀਟਰ ਲਾਹਨ ਅਤੇ 5 ਲੀਟਰ ਨਾਜਾਇਜ਼ ਸ਼ਰਾਬ ਬਰਾਮਦ