ਨਵੀਂ ਦਿੱਲੀ, 4 ਜਨਵਰੀ 2025 – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ 5ਵਾਂ ਟੈਸਟ ਸਿਡਨੀ ‘ਚ ਖੇਡਿਆ ਜਾ ਰਿਹਾ ਹੈ। ਸ਼ਨੀਵਾਰ ਨੂੰ ਮੈਚ ਦਾ ਦੂਜਾ ਦਿਨ ਹੈ ਅਤੇ ਦੂਜਾ ਸੈਸ਼ਨ ਚੱਲ ਰਿਹਾ ਹੈ।
ਆਸਟ੍ਰੇਲੀਆਈ ਟੀਮ ਭਾਰਤ ਖਿਲਾਫ ਬਾਰਡਰ-ਗਾਵਸਕਰ ਟਰਾਫੀ ਦੇ 5ਵੇਂ ਟੈਸਟ ਦੀ ਪਹਿਲੀ ਪਾਰੀ ‘ਚ 181 ਦੌੜਾਂ ‘ਤੇ ਆਲ ਆਊਟ ਹੋ ਗਈ ਹੈ। ਕੰਗਾਰੂ ਟੀਮ ਨੇ ਸ਼ਨੀਵਾਰ ਨੂੰ 9/1 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ 172 ਦੌੜਾਂ ਦੇ ਸਕੋਰ ‘ਤੇ ਆਖਰੀ 9 ਵਿਕਟਾਂ ਗੁਆ ਦਿੱਤੀਆਂ। ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ਵਿੱਚ 4 ਦੌੜਾਂ ਦੀ ਬੜ੍ਹਤ ਮਿਲ ਗਈ ਹੈ।
ਸਿਡਨੀ ‘ਚ ਖੇਡੇ ਜਾ ਰਹੇ ਮੈਚ ‘ਚ ਆਸਟ੍ਰੇਲੀਆਈ ਟੀਮ ਲਈ ਆਪਣਾ ਡੈਬਿਊ ਮੈਚ ਖੇਡਦੇ ਹੋਏ ਬੀਓ ਵੈਬਸਟਰ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ। ਸਟੀਵ ਸਮਿਥ ਨੇ 33 ਅਤੇ ਸੈਮ ਕੋਨਸਟਾਸ ਨੇ 23 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨ ਅਤੇ ਮੁਹੰਮਦ ਸਿਰਾਜ ਨੇ 3-3 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਅਤੇ ਨਿਤੀਸ਼ ਕੁਮਾਰ ਨੇ 2-2 ਵਿਕਟਾਂ ਹਾਸਲ ਕੀਤੀਆਂ।
ਸ਼ੁੱਕਰਵਾਰ ਨੂੰ ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਪਹਿਲੀ ਪਾਰੀ ‘ਚ 185 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਘਰੇਲੂ ਟੀਮ ਫਿਲਹਾਲ 5 ਟੈਸਟ ਮੈਚਾਂ ਦੀ ਸੀਰੀਜ਼ ‘ਚ 2-1 ਨਾਲ ਅੱਗੇ ਹੈ।