ਟੀ-20 ਵਿਸ਼ਵ ਕੱਪ: ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ

  • ਜੇ ਬੰਗਲਾਦੇਸ਼ ਹਾਰਿਆ ਤਾਂ ਹੋ ਜਾਵੇਗਾ ਵਿਸ਼ਵ ਕੱਪ ਤੋਂ ਬਾਹਰ
  • ਭਾਰਤ ਮੈਚ ਜਿੱਤ ਕੇ ਸੈਮੀਫਾਈਨਲ ‘ਚ ਪਹੁੰਚਣ ਦੇ ਹੋਰ ਹੋ ਜਾਵੇਗਾ ਕਰੀਬ

ਨਵੀਂ ਦਿੱਲੀ, 22 ਜੂਨ 2024 – ਟੀ-20 ਵਿਸ਼ਵ ਕੱਪ ਦੇ ਸੁਪਰ-8 ਮੈਚ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਭਾਰਤ ਕੋਲੋਂ ਜੇ ਅੱਜ ਬੰਗਲਾਦੇਸ਼ ਦੀ ਟੀਮ ਮੈਚ ਹਾਰ ਗਈ ਤਾਂ ਉਹ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ, ਕਿਉਂਕਿ ਬੰਗਲਾਦੇਸ਼ ਟੀਮ ਆਪਣਾ ਪਹਿਲਾ ਸੁਪਰ-8 ਮੈਚ ਆਸਟਰੇਲੀਆ ਤੋਂ ਹਾਰ ਗਈ ਹੈ।

ਐਂਟੀਗੁਆ ‘ਚ ਹੋਣ ਜਾ ਰਹੇ ਮੈਚ ‘ਚ ਬੰਗਲਾਦੇਸ਼ ਦੀ ਟੀਮ ‘ਚ ਸ਼ਾਕਿਬ, ਤੌਹੀਦ, ਤਨਜ਼ੀਮ ਅਤੇ ਮੁਸਤਫਿਜ਼ੁਰ ਵਰਗੇ ਖਿਡਾਰੀ ਹਨ, ਪਰ ਟੀ-20 ਵਿਸ਼ਵ ਕੱਪ ਦੇ ਅੰਕੜੇ ਭਾਰਤੀ ਟੀਮ ਦੇ ਪੱਖ ‘ਚ ਹਨ। ਬੰਗਲਾਦੇਸ਼ ਦੀ ਟੀਮ ਇਸ ਟੂਰਨਾਮੈਂਟ ‘ਚ ਭਾਰਤ ਨੂੰ ਕਦੇ ਵੀ ਹਰਾਉਣ ‘ਚ ਕਾਮਯਾਬ ਨਹੀਂ ਹੋ ਸਕੀ ਹੈ।

ਇਹ ਸੁਪਰ-8 ਦਾ 7ਵਾਂ ਮੈਚ ਹੈ। ਭਾਰਤ ਨੇ ਸੁਪਰ-8 ਦੌੜ ਵਿੱਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਭਾਰਤ ਇਹ ਮੈਚ ਜਿੱਤ ਕੇ ਸੈਮੀਫਾਈਨਲ ‘ਚ ਪਹੁੰਚਣ ਦਾ ਆਪਣਾ ਦਾਅਵਾ ਮਜ਼ਬੂਤ ​​ਕਰਨਾ ਚਾਹੇਗੀ। ਬੰਗਲਾਦੇਸ਼ ਨੂੰ ਇਸੇ ਮੈਦਾਨ ‘ਤੇ ਪਿਛਲੇ ਮੈਚ ‘ਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹ ਸੁਪਰ-8 ਵਿਚ ਆਪਣੀ ਪਹਿਲੀ ਜਿੱਤ ਦੀ ਤਲਾਸ਼ ਵਿਚ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕਾ ਦੇ ਇੱਕ ਗਰੋਸਰੀ ਸਟੋਰ ‘ਚ ਗੋਲੀਬਾਰੀ, 3 ਦੀ ਮੌਤ, 10 ਜ਼ਖਮੀ

ਮੀਂਹ ਕਾਰਨ ਪੰਜਾਬ ‘ਚ ਤਾਪਮਾਨ 40 ਡਿਗਰੀ ਤੋਂ ਆਇਆ ਹੇਠਾਂ, ਹੀਟ ਵੇਵ ਦਾ ਵੀ ਖ਼ਤਰਾ ਟਲਿਆ