- ਐਨ.ਆਈ.ਐਸ. ਦੇ ਸਟਾਫ਼ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਪਟਿਆਲਾ, 27 ਜੂਨ 2024 – ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਪਟਿਆਲਾ ਨੇ ਪੈਰਿਸ ਓਲੰਪਿਕ ਤੋਂ ਪਹਿਲਾਂ ਤਿਆਰੀ ਕੈਂਪ ਲਈ ਜਰਮਨੀ ਦੀ ਯਾਤਰਾ ‘ਤੇ ਜਾਣ ਵਾਲੇ ਭਾਰਤੀ ਟੀਮ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦੇਣ ਲਈ ਵਿਦਾਇਗੀ ਸਮਾਰੋਹ ਕਰਵਾਇਆ। ਇਸ ਮੌਕੇ ਕਾਰਜਕਾਰੀ ਡਾਇਰੈਕਟਰ ਵਿਨੀਤ ਕੁਮਾਰ ਅਤੇ ਐਨ.ਆਈ.ਐਸ ਦੇ ਸਟਾਫ਼ ਨੇ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਬਾਕਸਿੰਗ ਟੀਮ ਵਿੱਚ ਨਿਖਤ ਜ਼ਰੀਨ, ਪ੍ਰੀਤੀ, ਜੈਸਮੀਨ, ਲਵਲੀਨਾ ਬੋਰਗੋਹੇਨ, ਅਮਿਤ ਅਤੇ ਨਿਸ਼ਾਂਤ ਦੇਵ ਵਰਗੇ ਨਾਮਵਰ ਅਥਲੀਟ ਸ਼ਾਮਲ ਹਨ। ਜਰਮਨੀ ਵਿੱਚ ਇਹ ਤਿਆਰੀ ਕੈਂਪ ਪੈਰਿਸ ਓਲੰਪਿਕ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਸਫ਼ਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਐਨ.ਆਈ.ਐਸ ਪਟਿਆਲਾ ਦੀ ਬਾਕਸਿੰਗ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਵਿਨੀਤ ਕੁਮਾਰ ਨੇ ਕਿਹਾ ਕਿ ਤਿਆਰੀ ਲਈ ਜਾ ਰਹੀ ਟੀਮ ਪੂਰੀ ਪੇਸ਼ੇਵਾਰ ਢੰਗ ਨਾਲ ਜਰਮਨੀ ਵਿਖੇ ਓਲੰਪਿਕ ਦੀ ਤਿਆਰੀ ਕਰੇਗੀ ਤੇ ਦੇਸ਼ ਦੀ ਝੋਲੀ ਮੈਡਲ ਪਾਵੇਗੀ।