- ਸੰਜੂ, ਯਸ਼ਸ਼ਵੀ ਅਤੇ ਸ਼ਿਵਮ ਟੀਮ ਨਾਲ ਜੁੜੇ
ਨਵੀਂ ਦਿੱਲੀ, 10 ਜੁਲਾਈ 2024 – ਪਹਿਲੇ ਮੈਚ ‘ਚ ਜ਼ਿੰਬਾਬਵੇ ਨੇ ਟੀਮ ਇੰਡੀਆ ਨੂੰ 13 ਦੌੜਾਂ ਨਾਲ ਹਰਾਇਆ ਸੀ ਅਤੇ ਫਿਰ ਦੂਜੇ ਟੀ-20 ‘ਚ ਭਾਰਤੀ ਟੀਮ ਨੇ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾ ਕੇ ਸੀਰੀਜ਼ ਨੂੰ ਬਰਾਬਰ ਕਰ ਲਿਆ ਸੀ। ਦੋਵਾਂ ਟੀਮਾਂ ਵਿਚਾਲੇ ਤੀਜਾ ਟੀ-20 ਮੈਚ ਅੱਜ 10 ਜੁਲਾਈ ਨੂੰ ਖੇਡਿਆ ਜਾਵੇਗਾ।
ਬੀਸੀਸੀਆਈ ਨੇ ਪਹਿਲੇ 2 ਟੀ-20 ਲਈ ਸਾਈ ਸੁਦਰਸ਼ਨ, ਹਰਸ਼ਿਤ ਰਾਣਾ ਅਤੇ ਜਿਤੇਸ਼ ਸ਼ਰਮਾ ਨੂੰ ਬਦਲ ਵਜੋਂ ਭੇਜਿਆ ਸੀ। ਪਰ ਇਨ੍ਹਾਂ ਤਿੰਨਾਂ ਵਿੱਚੋਂ ਸਿਰਫ਼ ਸਾਈ ਸੁਦਰਸ਼ਨ ਨੂੰ ਦੂਜੇ ਟੀ-20 ਵਿੱਚ ਮੌਕਾ ਮਿਲਿਆ। ਵਿਸ਼ਵ ਕੱਪ ਦੇ ਜਸ਼ਨਾਂ ਤੋਂ ਬਾਅਦ ਹੁਣ ਸ਼ਿਵਮ ਦੂਬੇ, ਸੰਜੂ ਸੈਮਸਨ ਅਤੇ ਯਸ਼ਸਵੀ ਜੈਸਵਾਲ ਟੀਮ ‘ਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਜਗ੍ਹਾ ਸਾਈ ਸੁਦਰਸ਼ਨ, ਹਰਸ਼ਿਤ ਅਤੇ ਜਿਤੇਸ਼ ਵੀ ਟੀਮ ‘ਚ ਸ਼ਾਮਲ ਹਨ। ਅਜਿਹੇ ‘ਚ ਕਪਤਾਨ ਸ਼ੁਭਮਨ ਗਿੱਲ ਅਤੇ ਕੋਚ ਵੀਵੀਐੱਸ ਲਕਸ਼ਮਣ ਲਈ ਪਲੇਇੰਗ ਇਲੈਵਨ ਦੀ ਚੋਣ ਕਰਨਾ ਆਸਾਨ ਨਹੀਂ ਹੋਵੇਗਾ।
ਹਰਾਰੇ ਸਪੋਰਟਸ ਕਲੱਬ ‘ਚ ਹੁਣ ਤੱਕ 43 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ਵਿੱਚ ਹੁਣ ਤੱਕ 24 ਮੈਚਾਂ ਵਿੱਚ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਜਿੱਤ ਦਰਜ ਕੀਤੀ ਹੈ। ਪਰ ਇੱਥੇ 24 ਮੈਚਾਂ ਵਿੱਚ ਕਿਸੇ ਵੀ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਟਾਸ ਜਿੱਤਣ ਤੋਂ ਬਾਅਦ ਮੈਚ ਜਿੱਤਣ ਦੀ ਸੰਭਾਵਨਾ 53.7% ਹੈ। ਹਰਾਰੇ ਦੀਆਂ ਪਿੱਚਾਂ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਲਈ ਫਾਇਦੇਮੰਦ ਹਨ। ਅਜਿਹੇ ‘ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਵੀ ਕਰ ਸਕਦੀ ਹੈ।