IPL ਵਿੱਚ ਅੱਜ ਲਖਨਊ ਅਤੇ ਮੁੰਬਈ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਲਖਨਊ, 30 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 48ਵੇਂ ਮੈਚ ਵਿੱਚ ਅੱਜ ਲਖਨਊ ਸੁਪਰਜਾਇੰਟਸ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਘਰੇਲੂ ਮੈਦਾਨ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।

ਇਸ ਸੀਜ਼ਨ ਵਿੱਚ ਐਲਐਸਜੀ ਅਤੇ ਐਮਆਈ ਵਿਚਾਲੇ ਇਹ ਪਹਿਲਾ ਮੈਚ ਹੋਵੇਗਾ। ਅੱਜ ਦੋਵਾਂ ਟੀਮਾਂ ਦਾ ਇਸ ਸੀਜ਼ਨ ਦਾ 10ਵਾਂ ਮੈਚ ਹੋਵੇਗਾ। ਲਖਨਊ 9 ‘ਚੋਂ 5 ਜਿੱਤਾਂ ਨਾਲ 10 ਅੰਕਾਂ ਨਾਲ ਅੰਕ ਸੂਚੀ ‘ਚ 5ਵੇਂ ਨੰਬਰ ‘ਤੇ ਹੈ। ਦੂਜੇ ਪਾਸੇ ਮੁੰਬਈ 9 ‘ਚੋਂ 3 ਜਿੱਤਾਂ ਨਾਲ 6 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹੈ।

IPL ‘ਚ ਲਖਨਊ ਅਤੇ ਮੁੰਬਈ ਵਿਚਾਲੇ 4 ਮੈਚ ਖੇਡੇ ਗਏ। ਲਖਨਊ 3 ਵਿੱਚ ਜਿੱਤਿਆ ਅਤੇ ਮੁੰਬਈ ਸਿਰਫ 1 ਵਿੱਚ ਜਿੱਤਿਆ। ਲਖਨਊ ‘ਚ ਦੋਵੇਂ ਟੀਮਾਂ ਇਕ ਵਾਰ ਆਹਮੋ-ਸਾਹਮਣੇ ਹੋਈਆਂ ਸਨ। ਇਸ ਵਿੱਚ ਸਿਰਫ਼ ਲਖਨਊ ਹੀ ਜਿੱਤਿਆ। ਮੁੰਬਈ ਦੀ ਲਖਨਊ ਖ਼ਿਲਾਫ਼ ਇੱਕੋ-ਇੱਕ ਜਿੱਤ ਪਿਛਲੇ ਸੀਜ਼ਨ ਦੇ ਐਲੀਮੀਨੇਟਰ ਵਿੱਚ ਮਿਲੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੋਲਕਾਤਾ ਨੇ ਦਿੱਲੀ ਨੂੰ 7 ਵਿਕਟਾਂ ਨਾਲ ਹਰਾਇਆ, ਸੀਜ਼ਨ ਵਿੱਚ ਦੂਜੀ ਵਾਰ ਵੀ ਦਿੱਤੀ ਮਾਤ

ਅੱਜ CM ਮਾਨ ਤਿਹਾੜ ਜੇਲ੍ਹ ‘ਚ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ , 15 ਦਿਨਾਂ ‘ਚ ਦੂਜੀ ਵਾਰ ਮਿਲਣ ਜਾਣਗੇ