IPL ‘ਚ ਅੱਜ ਪੰਜਾਬ ਅਤੇ ਬੈਂਗਲੁਰੂ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਹਾਰਨ ਵਾਲੀ ਟੀਮ ਹੋਵੇਗੀ ਪਲੇਆਫ ਤੋਂ ਬਾਹਰ

ਧਰਮਸ਼ਾਲਾ, 9 ਮਈ 2024 – ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 58ਵੇਂ ਮੈਚ ‘ਚ ਅੱਜ ਪੰਜਾਬ ਕਿੰਗਜ਼ ਦਾ ਸਾਹਮਣਾ ਰਾਇਲ ਚੈਲੰਜਰਜ਼ ਹੈਦਰਾਬਾਦ ਨਾਲ ਹੋਵੇਗਾ। ਇਹ ਮੈਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਪੰਜਾਬ ਦੇ ਘਰੇਲੂ ਮੈਦਾਨ ਧਰਮਸ਼ਾਲਾ ਵਿਖੇ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ। ਪੀਬੀਕੇਐਸ ਅਤੇ ਆਰਸੀਬੀ ਵਿਚਾਲੇ ਇਸ ਸੀਜ਼ਨ ਦਾ ਇਹ ਦੂਜਾ ਮੈਚ ਹੋਵੇਗਾ। ਪਿਛਲੇ ਮੈਚ ਵਿੱਚ ਬੈਂਗਲੁਰੂ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

ਅੱਜ ਪੀਬੀਕੇਐਸ ਅਤੇ ਆਰਸੀਬੀ ਦੋਵਾਂ ਲਈ ਸੀਜ਼ਨ ਦਾ 12ਵਾਂ ਮੈਚ ਹੋਵੇਗਾ। ਦੋਵੇਂ ਟੀਮਾਂ ਨੇ 11 ‘ਚੋਂ 4 ਮੈਚ ਜਿੱਤੇ ਅਤੇ 7 ਹਾਰੇ ਹਨ। ਬਿਹਤਰ ਰਨ ਰੇਟ ਕਾਰਨ ਬੈਂਗਲੁਰੂ 7ਵੇਂ ਅਤੇ ਪੰਜਾਬ 8ਵੇਂ ਸਥਾਨ ‘ਤੇ ਹੈ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਆਪਣੀ ਪਲੇਆਫ ਦੀਆਂ ਉਮੀਦਾਂ ਬਰਕਰਾਰ ਰੱਖੇਗੀ, ਜਦਕਿ ਹਾਰਨ ਵਾਲੀ ਟੀਮ ਮੁੰਬਈ ਵਾਂਗ ਲਗਭਗ ਬਾਹਰ ਹੋ ਜਾਵੇਗੀ।

ਪੰਜਾਬ ਅਤੇ ਬੈਂਗਲੁਰੂ ਵਿਚਾਲੇ ਹੁਣ ਤੱਕ 32 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਪੰਜਾਬ ਨੇ 17 ਅਤੇ ਬੈਂਗਲੁਰੂ 15 ਵਿੱਚ ਜਿੱਤੇ। ਦੋਵੇਂ ਟੀਮਾਂ ਸਿਰਫ ਇਕ ਵਾਰ 2011 ਵਿਚ ਧਰਮਸ਼ਾਲਾ ਵਿਚ ਆਹਮੋ-ਸਾਹਮਣੇ ਹੋਈਆਂ ਸਨ, ਜਿਸ ਵਿਚ ਪੰਜਾਬ 111 ਦੌੜਾਂ ਨਾਲ ਜਿੱਤਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

120 ਔਰਤਾਂ ਨਾਲ ਗਲਤ ਕੰਮ ਕਰਨ ਵਾਲੇ ਜਲੇਬੀ ਬਾਬਾ ਦੀ ਜੇਲ੍ਹ ‘ਚ ਮੌਤ

ਹਰ ਸਿੱਖ 5 ਬੱਚੇ ਪੈਦਾ ਕਰੇ – ਜੇ ਤੁਸੀਂ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ – ਦਮਦਮੀ ਟਕਸਾਲ ਮੁਖੀ