IPL ਵਿੱਚ ਅੱਜ ਰਾਜਸਥਾਨ ਦਾ ਗੁਜਰਾਤ ਨਾਲ ਹੋਵੇਗਾ ਮੁਕਾਬਲਾ

ਜੈਪੁਰ, 10 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (IPL) 2024 ‘ਚ ਅੱਜ ਰਾਜਸਥਾਨ ਰਾਇਲਜ਼ (RR) ਅਤੇ ਗੁਜਰਾਤ ਟਾਈਟਨਸ (GT) ਵਿਚਾਲੇ ਮੈਚ ਹੋਵੇਗਾ। ਸੀਜ਼ਨ ਦਾ 24ਵਾਂ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।

2008 ਦੀ ਜੇਤੂ ਰਾਜਸਥਾਨ ਨੇ 17ਵੇਂ ਸੀਜ਼ਨ ਵਿੱਚ ਹੁਣ ਤੱਕ 4 ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਟੀਮ ਅੰਕ ਸੂਚੀ ‘ਚ ਸਿਖਰ ‘ਤੇ ਹੈ। ਦੂਜੇ ਪਾਸੇ 2022 ਦਾ ਚੈਂਪੀਅਨ ਗੁਜਰਾਤ 5 ਵਿੱਚੋਂ 2 ਜਿੱਤਾਂ ਅਤੇ 3 ਹਾਰਾਂ ਨਾਲ 7ਵੇਂ ਨੰਬਰ ‘ਤੇ ਹੈ।

ਆਈਪੀਐਲ ਵਿੱਚ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 5 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਗੁਜਰਾਤ ਨੇ 4 ਅਤੇ ਰਾਜਸਥਾਨ ਨੇ 1 ਮੈਚ ਜਿੱਤਿਆ। ਦੋਵਾਂ ਵਿਚਾਲੇ ਜੈਪੁਰ ‘ਚ ਸਿਰਫ ਇਕ ਮੈਚ ਖੇਡਿਆ ਗਿਆ ਸੀ, ਜਿਸ ‘ਚ ਗੁਜਰਾਤ ਨੇ 9 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਘਰ ‘ਚ ਫਟਿਆ ਸਿਲੰਡਰ, 2 ਬੱਚਿਆਂ ਸਮੇਤ ਪਰਿਵਾਰ ਦੇ 4 ਮੈਂਬਰ ਝੁਲਸੇ

ਕੇਂਦਰ ਨੇ ਤਰਨਜੀਤ ਸੰਧੂ ਦੀ ਵਧਾਈ ਸੁਰੱਖਿਆ, ਅੰਮ੍ਰਿਤਸਰ ਤੋਂ ਨੇ BJP ਉਮੀਦਵਾਰ, ਪੜ੍ਹੋ ਵੇਰਵਾ