ਮੁੰਬਈ, 27 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (IPL) 2024 ਵਿੱਚ ਅੱਜ 2 ਮੈਚ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਦਿੱਲੀ ਕੈਪੀਟਲਜ਼ (DC) ਅਤੇ ਮੁੰਬਈ ਇੰਡੀਅਨਜ਼ (MI) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਦੁਪਹਿਰ 3:00 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲਾ ਮੈਚ ਮੁੰਬਈ ਨੇ ਵਾਨਖੇੜੇ ਸਟੇਡੀਅਮ ‘ਚ 29 ਦੌੜਾਂ ਨਾਲ ਜਿੱਤਿਆ ਸੀ।
ਆਈਪੀਐਲ ਵਿੱਚ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਕੁੱਲ 34 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਦਿੱਲੀ ਨੇ 15 ਜਿੱਤੇ ਜਦਕਿ ਮੁੰਬਈ ਨੇ 19 ਜਿੱਤੇ। ਇਸ ਦੇ ਨਾਲ ਹੀ ਅਰੁਣ ਜੇਤਲੀ ਸਟੇਡੀਅਮ ‘ਚ ਦੋਵੇਂ ਟੀਮਾਂ 10 ਵਾਰ ਖੇਡ ਚੁੱਕੀਆਂ ਹਨ। ਇਸ ਵਿੱਚੋਂ ਡੀਸੀ ਨੇ 6 ਵਾਰ ਅਤੇ ਐਮਆਈ ਨੇ 4 ਵਾਰ ਜਿੱਤ ਹਾਸਲ ਕੀਤੀ ਹੈ।
ਦਿਨ ਦਾ ਦੂਜਾ ਮੈਚ ਲਖਨਊ ਸੁਪਰ ਜਾਇੰਟਸ (ਐਲਐਸਜੀ) ਅਤੇ ਰਾਜਸਥਾਨ ਰਾਇਲਸ (ਆਰਆਰ) ਵਿਚਕਾਰ ਸ਼ਾਮ 7:30 ਵਜੇ ਤੋਂ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਟੇਡੀਅਮ, ਲਖਨਊ ਵਿੱਚ ਖੇਡਿਆ ਜਾਵੇਗਾ। ਟਾਸ ਸ਼ੱਮ 7:00 ਵਜੇ ਹੋਵੇਗਾ।
ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ‘ਚ ਰਾਜਸਥਾਨ ਨੇ ਲਖਨਊ ਨੂੰ 20 ਦੌੜਾਂ ਨਾਲ ਹਰਾਇਆ ਸੀ। ਰਾਜਸਥਾਨ ਅਤੇ ਲਖਨਊ ਵਿਚਾਲੇ IPL ‘ਚ ਹੁਣ ਤੱਕ ਸਿਰਫ 4 ਮੈਚ ਖੇਡੇ ਗਏ ਹਨ। ਲਖਨਊ ਨੇ 1 ਅਤੇ ਰਾਜਸਥਾਨ ਨੇ 3 ਜਿੱਤੇ। ਲਖਨਊ ਦੇ ਘਰੇਲੂ ਮੈਦਾਨ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਟੇਡੀਅਮ ‘ਚ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਇਕ ਵੀ ਮੈਚ ਨਹੀਂ ਖੇਡਿਆ ਗਿਆ ਹੈ।