ਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗਮੇ ‘ਤੇ ਅੱਜ ਫੈਸਲਾ

  • ਵਿਨੇਸ਼ 100 ਗ੍ਰਾਮ ਵੱਧ ਭਾਰ ਦੇ ਲਈ ਦਿੱਤੀ ਗਈ ਸੀ ਅਯੋਗ ਕਰਾਰ
  • IOA ਨੇ ਭਾਰ ਵਧਣ ਲਈ ਖਿਡਾਰੀਆਂ ਅਤੇ ਕੋਚਾਂ ਨੂੰ ਠਹਿਰਾਇਆ ਜ਼ਿੰਮੇਵਾਰ

ਨਵੀਂ ਦਿੱਲੀ, 13 ਅਗਸਤ 2024 – ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਓਲੰਪਿਕ ‘ਚ ਚਾਂਦੀ ਦਾ ਤਗਮਾ ਮਿਲੇਗਾ ਜਾਂ ਨਹੀਂ, ਇਹ ਅੱਜ ਤੈਅ ਹੋ ਜਾਵੇਗਾ। ਸਪੋਰਟਸ ਕੋਰਟ ਯਾਨੀ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਅੱਜ ਆਪਣਾ ਫੈਸਲਾ ਦੇ ਸਕਦੀ ਹੈ। 10 ਅਗਸਤ ਨੂੰ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਕਿਹਾ ਸੀ ਕਿ ਉਹ 13 ਅਗਸਤ ਨੂੰ ਫੈਸਲਾ ਸੁਣਾਏਗੀ। ਡਾ. ਐਨਾਬੇਲ ਬੇਨੇਟ ਅੱਜ ਫੈਸਲਾ ਸੁਣਾਏਗੀ।

ਵਿਨੇਸ਼ ਦੇ ਪੱਖ ਵਿੱਚ ਦਲੀਲਾਂ ਦਿੱਤੀਆਂ ਗਈਆਂ ਕਿ ਪਹਿਲਵਾਨ ਨੇ ਕੋਈ ਧੋਖਾਧੜੀ ਨਹੀਂ ਕੀਤੀ। ਫਾਈਨਲ ਵਿੱਚ ਪਹੁੰਚਣ ਤੋਂ ਬਾਅਦ, ਉਹ ਚਾਂਦੀ ਦੇ ਤਗਮੇ ਦੀ ਪੱਕੀ ਦਾਅਵੇਦਾਰ ਸੀ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ ਸੀ ਕਿ ਉਹ ਸੀਏਐਸ ਦੇ ਫੈਸਲੇ ਦੀ ਪਾਲਣਾ ਕਰਨਗੇ।

ਤੁਹਾਨੂੰ ਦੱਸ ਦੇਈਏ ਕਿ ਵਿਨੇਸ਼ ਫੋਗਾਟ ਨੇ ਓਲੰਪਿਕ ਵਿੱਚ 50 ਕਿਲੋਗ੍ਰਾਮ ਭਾਰ ਵਰਗ ਵਿੱਚ ਕੁਸ਼ਤੀ ਕੀਤੀ ਸੀ। ਇੱਕ ਦਿਨ ਵਿੱਚ ਹੀ ਉਹ ਜਾਪਾਨ ਦੀ ਓਲੰਪਿਕ ਚੈਂਪੀਅਨ ਸਮੇਤ 3 ਪਹਿਲਵਾਨਾਂ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਸੀ। ਹਾਲਾਂਕਿ ਫਾਈਨਲ ਮੈਚ ਤੋਂ ਅਗਲੇ ਦਿਨ ਉਸ ਦਾ ਭਾਰ 100 ਗ੍ਰਾਮ ਵੱਧ ਨਿਕਲਿਆ। ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ। ਵਿਨੇਸ਼ ਨੇ ਇਸ ਸਬੰਧੀ ਖੇਡ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਸੀ। ਜਿਸ ‘ਤੇ ਸੁਣਵਾਈ ਹੋਈ।

ਦੂਜੇ ਪਾਸੇ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੀ ਪ੍ਰਧਾਨ ਪੀ.ਟੀ.ਊਸ਼ਾ ਨੇ ਕਿਹਾ, ‘ਭਾਰ ਪ੍ਰਬੰਧਨ ਖਿਡਾਰੀਆਂ ਅਤੇ ਕੋਚਾਂ ਦੀ ਜ਼ਿੰਮੇਵਾਰੀ ਹੈ। ਖਾਸ ਕਰਕੇ ਕੁਸ਼ਤੀ, ਵੇਟਲਿਫਟਿੰਗ, ਮੁੱਕੇਬਾਜ਼ੀ ਅਤੇ ਜੂਡੋ ਵਰਗੀਆਂ ਖੇਡਾਂ ਵਿੱਚ। ਇਨ੍ਹਾਂ ਵਿੱਚ, ਐਥਲੀਟਾਂ ਦੇ ਭਾਰ ਪ੍ਰਬੰਧਨ ਦੀ ਜ਼ਿੰਮੇਵਾਰੀ ਹਰੇਕ ਅਥਲੀਟ ਅਤੇ ਉਸਦੇ ਕੋਚ ਦੀ ਹੈ, ਨਾ ਕਿ ਆਈਓਏ ਦੁਆਰਾ ਨਿਯੁਕਤ ਚੀਫ ਮੈਡੀਕਲ ਅਫਸਰ ਡਾ. ਦਿਨਸ਼ਾਵ ਪਾਰਦੀਵਾਲਾ ਅਤੇ ਉਨ੍ਹਾਂ ਦੀ ਟੀਮ ਦੀ।

ਸਪੋਰਟਸ ਕੋਰਟ ‘ਚ ਵਿਨੇਸ਼ ਦੇ ਪੱਖ ‘ਚ ਕਿਹਾ ਗਿਆ ਕਿ 100 ਗ੍ਰਾਮ ਭਾਰ ਬਹੁਤ ਘੱਟ ਹੈ। ਇਹ ਐਥਲੀਟ ਦੇ ਭਾਰ ਦੇ 0.1% ਤੋਂ 0.2% ਤੋਂ ਵੱਧ ਨਹੀਂ ਹੈ. ਗਰਮੀਆਂ ਦੇ ਮੌਸਮ ਵਿੱਚ ਮਨੁੱਖੀ ਸਰੀਰ ਦੀ ਪਾਣੀ ਦੀ ਮੰਤਰੀ ਜ਼ਿਆਦਾ ਲੈਣ ਕਾਰਨ ਵੀ ਇਹ ਆਸਾਨੀ ਨਾਲ ਵੱਧ ਸਕਦਾ ਹੈ ।

ਇਸ ਤੋਂ ਇਲਾਵਾ ਵਿਨੇਸ਼ ਨੂੰ ਇੱਕ ਦਿਨ ਵਿੱਚ 3 ਮੁਕਾਬਲਿਆਂ ਵਿੱਚ ਹਿੱਸਾ ਲੈਣਾ ਪਿਆ। ਇਸ ਦੌਰਾਨ ਉਨ੍ਹਾਂ ਨੂੰ ਐਨਰਜੀ ਬਰਕਰਾਰ ਰੱਖਣ ਲਈ ਖਾਣਾ ਵੀ ਖਾਣਾ ਪਿਆ।

ਇਸ ਤੋਂ ਇਲਾਵਾ ਭਾਰਤੀ ਟੀਮ ਦਾ ਕਹਿਣਾ ਹੈ ਕਿ ਖੇਡ ਪਿੰਡ ਅਤੇ ਓਲੰਪਿਕ ਖੇਡਾਂ ਦੇ ਅਖਾੜੇ ਵਿਚਕਾਰ ਦੂਰੀ ਅਤੇ ਪਹਿਲੇ ਦਿਨ ਕੁਸ਼ਤੀਆਂ ਵਿਚਕਾਰ ਘੱਟ ਸਮੇਂ ਕਾਰਨ ਵਿਨੇਸ਼ ਨੂੰ ਭਾਰ ਘਟਾਉਣ ਲਈ ਸਮਾਂ ਨਹੀਂ ਮਿਲਿਆ। ਪਹਿਲੇ ਦਿਨ 3 ਵਾਰ ਕੁਸ਼ਤੀ ਕਰਨ ਤੋਂ ਬਾਅਦ ਵਿਨੇਸ਼ ਦਾ ਭਾਰ 52.7 ਕਿਲੋਗ੍ਰਾਮ ਤੱਕ ਪਹੁੰਚ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੀ ਚਾਈਲਡ ਪੋਰਨ ਦੇਖਣਾ ਹੈ ਅਪਰਾਧ ? SC ਨੇ ਫੈਸਲਾ ਰੱਖਿਆ ਰਾਖਵਾਂ

ਰਾਮ ਰਹੀਮ ਮੁੜ ਆਇਆ ਜੇਲ੍ਹ ਤੋਂ ਬਾਹਰ: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਲੀ 21 ਦਿਨਾਂ ਦੀ ਫਰਲੋ