ਮਹਾਰਾਸ਼ਟਰ ਦੇ ਨਾਂਦੇੜ ਤੋਂ ਸ਼ੱਕੀ ਖ਼ਾਲਿਸਤਾਨ ਸਮਰਥਕ ਗ੍ਰਿਫ਼ਤਾਰ

ਨਾਂਦੇੜ, 9 ਫ਼ਰਵਰੀ, 2021 – ਪੰਜਾਬ ਪੁਲਿਸ ਦੀ ਸੀ.ਆਈ.ਡੀ. ਟੀਮ ਨੇ ਨਾਂਦੇੜ ਪੁਲਿਸ ਦੇ ਸਹਿਯੋਗ ਨਾਲ ਇਕ ਖ਼ਾਲਿਸਤਾਨ ਸਮਰਥਕ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਫੜ੍ਹੇ ਗਏ ਸਖਸ਼ ਦਾ ਨਾਂਅ ਸਰਬਜੀਤ ਸਿੰਘ ਕੀਰਤ ਅਤੇ ਲੁਧਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੰਜਾਬ ਪੁਲਿਸ ਤੇ ਮਹਾਰਾਸ਼ਟਰ ਪੁਲਿਸ ਦੀ ਜੁਆਇੰਟ ਕਾਰਵਾਈ ਤਹਿਤ ਸ਼ੱਕੀ ਖਲਾਸਿਤਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ FIR ਮੁਤਾਬਕ, ਸਰਬਜੀਤ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧ ਰੱਖਦਾ ਹੈ। ਇਹ ਬੈਲਜੀਅਮ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜੇ ਲੋਕਾਂ ਦੇ ਸੰਪਰਕ ਵਿੱਚ ਸੀ ਤੇ ਪੰਜਾਬ ਵਿੱਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਵਿੱਚ ਜੁੜਿਆ ਹੋਇਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਜਾਰੀ ਕੀਤੀ ਗਈ ਇਸ ਦੀ ਤਸਵੀਰ ਨਿਹੰਗ ਬਾਣੇ ਵਿੱਚ ਹੈ। ਇਸ ਨੂੰ ਐਤਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਇਸ ਦੀ ਗ੍ਰਿਫ਼ਤਾਰੀ ਦਾ ਖ਼ੁਲਾਸਾ ਇਸ ਲਈ ਨਹੀਂ ਕੀਤਾ ਗਿਆ ਕਿਉਂਕਿ ਇਸ ਮਾਮਲੇ ਵਿੱਚ ਅਜੇ ਹੋਰ ਕਾਰਵਾਈ ਕੀਤੀ ਜਾ ਰਹੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੀਪ ਸਿੱਧੂ ਦੀ ਗ੍ਰਿਫਤਾਰ‌ੀ ਤੋਂ ਬਾਅਦ ਲੱਖਾ ਸਿਧਾਣਾ ਨੇ ਲਾਈਵ ਹੋ ਕੇ ਕਹੀ ਵੱਡੀ ਗੱਲ, ਪੜ੍ਹੋ ਤੇ ਵੀਡੀਓ ਦੇਖੋ…

ਵੀਡੀਓ: ਹੁਣ PM ਮੋਦੀ ਦੇ ਮਾਤਾ ਜੀ ਕੋਲ ਪਹੁੰਚੀ ਬੇਟੇ ਦੀ ਸ਼ਿਕਾਇਤ !