ਨਵੀਂ ਦਿੱਲੀ, 10 ਜੂਨ 2021 – ਟਾਟਾ ਮੋਟਰਜ਼ ਵੱਲੋਂ Nexon SUV ਦੇ ਕੁਝ ਡੀਜ਼ਲ ਮਾਡਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਰਿਪੋਰਟਾਂ ਮੁਤਾਬਕ, ਟਾਟਾ ਮੋਟਰਜ਼ ਨੇ ਨੈਕਸਨ ਡੀਜ਼ਲ ਦੇ ਚਾਰ ਮਾਡਲਾਂ- ਐਕਸ. ਈ., ਐਕਸ. ਜ਼ੈਡ., ਐਕਸ. ਐਮ. ਐਮ. ਅਤੇ ਐਕਸ. ਜ਼ੈਡ. ਏ+ (ਐਸ) ਨੂੰ ਬੰਦ ਕਰ ਦਿੱਤਾ ਹੈ। ਇਹ ਮਾਡਲ ਹੁਣ ਸਿਰਫ਼ ਪੈਟਰੋਲ ਇੰਜਣ ਵਿਚ ਮਿਲਣਗੇ।
ਹਾਲਾਂਕਿ, ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਨੈਕਸਨ ਦੇ ਡੀਜ਼ਲ ਮਾਡਲਾਂ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰ ਰਹੀ ਹੈ। ਟਾਟਾ ਨੈਕਸਨ ਦੀਆਂ ਕੀਮਤਾਂ 7.19 ਲੱਖ ਰੁਪਏ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਟਾਪ ਮਾਡਲ ਲਈ 12.95 ਲੱਖ ਰੁਪਏ ਤੱਕ ਜਾਂਦੀਆਂ ਹਨ।