ਫ਼ਿਰੋਜ਼ਪੁਰ,10 ਜੂਨ 2021 – ਪਿੰਡ ਲੋਹਕੇ ਖ਼ੁਰਦ ਦੇ ਇਕ ਪਰਿਵਾਰ ਨੇ ਰਾਜਸਥਾਨ ਫੀਡਰ ‘ਚ ਮੋਟਰਸਾਈਕਲ ‘ਤੇ ਸਵਾਰ ਹੋ ਕੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂਕਿ ਦੋ ਜੀਆਂ ਨੂੰ ਪੁਲਸ ਨੇ ਮੌਕੇ ‘ਤੇ ਬਚਾ ਲਿਆ ਜਦੋਂ ਕਿ ਪਿਓ-ਪੁੱਤ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ। ਮਿਲੀ ਜਾਣਕਾਰੀ ਮੁਤਾਬਕ ਬੇਅੰਤ ਸਿੰਘ ਪੁੱਤਰ ਵਿਸਾਖਾ ਸਿੰਘ ਜੋ ਕਿ ਪਿੰਡ ਸ਼ਾਹ ਵਾਲਾ ਵਿਖੇ ਪ੍ਰਾਈਵੇਟ ਸਕੂਲ ਚਲਾ ਰਿਹਾ ਸੀ
ਅਸਲ ‘ਚ ਫ਼ਿਰੋਜ਼ਪੁਰ-ਜ਼ੀਰਾ ਮੁੱਖ ਮਾਰਗ ‘ਤੇ ਜੋੜੀਆਂ ਨਹਿਰਾਂ ‘ਤੇ ਅਧਿਆਪਕ ਬੇਅੰਤ ਸਿੰਘ (35) ਪੁੱਤਰ ਵਿਸਾਖਾ ਸਿੰਘ ਨੇ ਆਪਣੀ ਪਤਨੀ ਵੀਰਜੀਤ ਕੌਰ (34) , ਪੁੱਤਰ ਗੁਰਬਖ਼ਸ਼ ਸਿੰਘ (8),ਪੁੱਤਰੀ ਰਹਿਮਤ ਕੌਰ (7 ਮਹੀਨੇ) ਸਮੇਤ ਮੋਟਰਸਾਈਕਲ ਰਾਜਸਥਾਨ ਫੀਡਰ ਨਹਿਰ ਵਿਚ ਸੁੱਟ ਦਿੱਤਾ, ਮੌਕੇ ‘ਤੇ ਗ਼ੋਤੇਖ਼ੋਰਾਂ ਦੀ ਮਦਦ ਨਾਲ ਉਸ ਦੀ ਪਤਨੀ ਵੀਰਜੀਤ ਕੌਰ ਅਤੇ ਬੇਟੀ ਰਹਿਮਤ ਕੌਰ ਨੂੰ ਨਹਿਰ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਬੇਅੰਤ ਸਿੰਘ ਅਤੇ ਉਸ ਦਾ ਬੇਟਾ ਗੁਰਬਖ਼ਸ਼ ਸਿੰਘ ਪਾਣੀ ਦੇ ਤੇਜ ਵਹਾਅ ਵਿਚ ਰੁੜ੍ਹ ਗਏ। ਗ਼ੋਤੇਖ਼ੋਰਾਂ ਦੀ ਮਦਦ ਨਾਲ ਉਨ੍ਹਾਂ ਦੀ ਭਾਲ ਜਾਰੀ ਹੈ। ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਾਰ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ।