ਵਾਸ਼ਿੰਗਟਨ, 2 ਨਵੰਬਰ,2022: ਟੇਸਲਾ ਦੇ ਸੀ ਈ ਓ ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਟਵਿੱਟਰ ’ਤੇ ’ਬਲੂ ਟਿਕ’ ਲਈ 8 ਡਾਲਰ ਪ੍ਰਤੀ ਮਹੀਨਾ ਲਏ ਜਾਣਗੇ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ ਸਾਹਮਣੇ ਆਇਆ ਸੀ ਕਿ ਟਵਿੱਟਰ ਬਲੂ ਸਬਸਕ੍ਰਿਪਸ਼ਨ ਲਈ 19.99 ਡਾਲਰ ਪ੍ਰਤੀ ਮਹੀਨਾ ਲੈਣ ਦੀ ਤਿਆਰੀ ਕਰ ਰਿਹਾ ਹੈ। ਬਲੂ ਟਿਕ ਵਾਲੇ ਟਵਿੱਟਰ ਹੈਂਡਲ ਵਿਚ ਐਡਿਟ ਅਤੇ ਅਨਡੂ ਵਰਗੇ ਫੀਚਰ ਹਨ।
ਟਵਿਟਰ ‘ਤੇ ਬਲੂ ਟਿੱਕ ਪਾਉਣ ਲਈ ਹੁਣ ਯੂਜ਼ਰਸ ਨੂੰ ਹਰ ਮਹੀਨੇ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਨੂੰ ਹਰ ਮਹੀਨੇ 8 ਡਾਲਰ ਭਾਵ 660 ਰੁਪਏ ਭਾਰਤੀ ਰੁਪਏ ਦੇਣੇ ਹੋਣਗੇ। ਐਲਨ ਮਸਕ ਨੇ ਇਸ ਵਿਸ਼ੇ ‘ਤੇ ਕਈ ਟਵੀਟ ਕੀਤੇ ਅਤੇ ਲਿਖਿਆ ਕਿ ਬਲੂ ਟਿੱਕ ਲੈਣ ਦਾ ਮੌਜੂਦਾ ਤਰੀਕਾ ਸਹੀ ਨਹੀਂ ਹੈ ਅਤੇ ਹਰ ਕਿਸੇ ਦੇ ਹੱਥ ਵਿਚ ਇਹ ਸ਼ਕਤੀ ਹੋਣੀ ਚਾਹੀਦੀ ਹੈ। ਇਸ ਲਈ ਉਪਭੋਗਤਾਵਾਂ ਨੂੰ ਇਹ ਸਹੂਲਤ ਸਿਰਫ 8 ਡਾਲਰ ਪ੍ਰਤੀ ਮਹੀਨਾ ਦੀ ਦਰ ਨਾਲ ਦਿੱਤੀ ਜਾਵੇਗੀ।