- ਆਈ.ਟੀ. ਨਾਲ ਸੰਬੰਧਿਤ ਹਾਰਡਵੇਅਰ ਅਤੇ ਸਹਾਇਕ ਉਪਕਰਣ ਇੱਕੋ ਛੱਤ ਹੇਠ ਉਪਲਬੱਧ
- ਗੇਮਾਂ ਦੇ ਸ਼ੌਕੀਨਾਂ ਲਈ ਵਿਲੱਖਣ ਗੇਮਿੰਗ ਸੈਕਸ਼ਨ ਸੈੱਟਅੱਪ
ਚੰਡੀਗਡ਼੍ਹ, 23 ਜਨਵਰੀ, 2023: ਕੰਪਿਊਟਰ ਸਿੰਡੀਕੇਟ ਨੇ ਚੰਡੀਗਡ਼੍ਹ ਦੇ ਸੈਕਟਰ 20, ਵਿੱਚ ਇੱਕ ਆਈਟੀ ਮਾਲ ਖੋਲ੍ਹਿਆ ਹੈ, ਜੋ ਕਿ ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਵਿਲੱਖਣ ਸਹੂਲਤ ਹੈ। ਇਹ ਮਾਲ ਆਈ.ਟੀ. ਨਾਲ ਸਬੰਧਿਤ ਹਾਰਡਵੇਅਰ ਅਤੇ ਐਕਸੈਸਰੀਜ਼ ਦੀਆਂ ਲੋਡ਼ਾਂ ਲਈ ਇੱਕ ਵਨ ਸਟਾਪ ਹੱਲ ਪ੍ਰਦਾਨ ਕਰੇਗਾ। ਆਈਟੀ ਮਾਲ ਵਿੱਚ ਵਿਕਰੀ ਤੋਂ ਬਾਅਦ ਸੇਵਾ ਲਈ ਇੱਕ ਸੇਵਾ ਕੇਂਦਰ ਵੀ ਸਥਾਪਿਤ ਕੀਤਾ ਗਿਆ ਹੈ।
ਕੰਪਿਊਟਰ ਸਿੰਡੀਕੇਟ ਦੇ ਸੀਐਮਡੀ ਅਤੇ ਇਸ ਪ੍ਰਾਜੈਕਟ ਦੇ ਸਹਿ ਸੰਸਥਾਪਕ ਰਣਬੀਰ ਸ਼ੁਕਲਾ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ, ਕਿ ਦੱਖਣੀ ਮਾਰਗ, ਸੈਕਟਰ 20 ਡੀ, ਚੰਡੀਗਡ਼੍ਹ ਵਿਖੇ ਖੋਲੇ ਗਏ ਇਸ ਆਈਟੀ ਮਾਲ ਵਿੱਚ ਇੱਕੋ ਛੱਤ ਹੇਠ ਸਾਰੇ ਆਈਟੀ ਹਾਰਡਵੇਅਰ ਨਾਲ ਸਬੰਧਤ ਉਤਪਾਦਾਂ ਦੀ ਉਪਲਬੱਧਤਾ ਹੋਵੇਗੀ। ਉਨ੍ਹਾਂ ਕਿਹਾ ਇਸ ਆਈਟੀ ਮਾਲ ਵਿੱਚ ਖਪਤਕਾਰਾਂ ਦੀਆਂ ਆਈਟੀ ਹਾਰਡਵੇਅਰ ਦੀ ਸਮੁੱਚੀਆਂ ਲੋਡ਼ਾਂ ਪੂਰੀਆਂ ਹੋਣਗੀਆਂ। ਮਾਲ ਉਨ੍ਹਾਂ ਨੂੰ ਉਹ ਸਭ ਕੁਝ ਪ੍ਰਦਾਨ ਕਰੇਗਾ, ਜਿਸ ਦੀ ਉਹਨਾਂ ਨੂੰ ਵਨ-ਸਟਾਪ ਸ਼ਾਪ ਵਿੱਚ ਲੋਡ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਟਰਾਈਸਿਟੀ ਵਿੱਚ ਸਿਰਫ਼ ਕੰਪਿਊਟਰ ਲਈ ਕੇਂਦਰਿਤ ਇੱਕ ਅਜਿਹੀ ਆਈਟੀ ਮਾਲ ਦੀ ਘਾਟ ਸੀ ਅਤੇ ਅਸੀਂ ਇਸ ਪਾਡ਼ੇ ਨੂੰ ਭਰਨ ਦੀ ਕੋਸ਼ਿਸ਼ ਕੀਤੀ ਹੈ।”
ਸ੍ਰੀ ਸ਼ੁਕਲਾ ਨੇ ਦੱਸਿਆ ਕਿ ਇੱਥੇ ਕੰਪਿਊਟਰ ਨਾਲ ਸਬੰਧਤ ਹਰ ਚੀਜ਼ ਨੂੰ ਪ੍ਰਦਰਸ਼ਿਤ ਕਰਨ ਵਾਲੇ ਇਸ ਆਈਟੀ ਮਾਲ ਦੀ ਸਥਾਪਨਾ ਨਾਲ ਲੋਕੀਂ ਹਰ ਇੱਕ ਉਤਪਾਦ ਨੂੰ ਨੇਡ਼ੇ ਤੋਂ ਦੇਖ ਸਕਣਗੇ। ਉਨ੍ਹਾਂ ਕਿਹਾ ਕਿ ਕੋਈ ਵੀ, ਕਿਸੇ ਵੀ ਬ੍ਰਾਂਡ ਦੇ ਲੈਪਟਾਪ ਨੂੰ ਛੂਹ ਕੇ ਅਤੇ ਉਹ ਵੀ ਇਕ ਛੱਤ ਹੇਠਾਂ ਖਰੀਦਦਾਰੀ ਦਾ ਫੈਸਲਾ ਲੈ ਸਕੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਖੇਤਰ ਵਿੱਚ ਛੂਹਣ ਅਤੇ ਮਹਿਸੂਸ ਕਰਨ ਦਾ ਅਨੁਭਵ ਨਹੀਂ ਸੀ।
ਕੰਪਿਊਟਰ ਸਿੰਡੀਕੇਟ ਦੇ ਐਮਡੀ ਅਤੇ ਇਸ ਵਿਲੱਖਣ ਪ੍ਰਾਜੈਕਟ ਦੇ ਸਹਿ-ਸੰਸਥਾਪਕ ਲਲਿਤ ਸ਼ੁਕਲਾ ਨੇ ਦੱਸਿਆ ਕਿ ਇਹ ਆਈਟੀ ਮਾਲ ਜ਼ਮੀਨੀ ਮੰਜ਼ਿਲ ਅਤੇ ਪਹਿਲੀ ਮੰਜ਼ਿਲ ਉੱਤੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 4000 ਵਰਗ ਫੁੱਟ ਥਾਂ ਵਿੱਚ ਸਥਾਪਿਤ ਇਹ ਆਈਟੀ ਮਾਲ ਨਾ ਸਿਰਫ਼ ਟਰਾਈਸਿਟੀ ਵਿੱਚ ਸਗੋਂ ਪੂਰੇ ਉੱਤਰੀ ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਅਜਿਹੀ ਸੁਵਿਧਾ ਹੈ, ਜੋ ਇੱਕੋ ਥਾਂ ਪ੍ਰਦਾਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਈਟੀ ਮਾਲ ਨੂੰ ਬਹੁਤ ਧਿਆਨ ਨਾਲ ਤਿਆਰ ਕੀਤਾ ਗਿਆ ਹੈ, ਤਾਂ ਕਿ ਆਈਟੀ ਉਦਯੋਗ ਦੀਆਂ ਵੱਖ-ਵੱਖ ਉਤਪਾਦ ਸ਼੍ਰੇਣੀਆਂ ਨੂੰ ਸਪਸ਼ਟ ਤੌਰ ’ਤੇ ਸੀਮਾਬੱਧ ਖੇਤਰ ਵਿੱਚ ਪ੍ਰਦਰਸ਼ਿਤ ਕੀਤਾ ਜਾ ਸਕੇ।
ਕੰਪਿਊਟਰ ਡਿਸਟਰੀਬਿਊਸ਼ਨ ਵਿੱਚ 15 ਸਾਲਾਂ ਤੋਂ ਵੱਧ ਦਾ ਤਜ਼ਰਬਾ ਰੱਖਣ ਵਾਲੇ ਲਲਿਤ ਨੇ ਹੁਣ ਕੰਪਿਊਟਰਾਂ ਦੀ ਰਿਟੇਲਿੰਗ ਦਾ ਆਪਣਾ ਉੱਦਮ ਸ਼ੁਰੂ ਕੀਤਾ ਹੈ। ਆਈਟੀ ਮਾਲ ਦੀ ਸਭ ਤੋਂ ਆਕਰਸ਼ਕ ਵਿਸ਼ੇਸ਼ਤਾ ਇਸ ਦੀ ਜੀਵਨ ਸ਼ੈਲੀ ਅਤੇ ਗੇਮਿੰਗ ਸੈਕਸ਼ਨ ਹੈ, ਜਿੱਥੇ ਕੋਈ ਵੀ ਆਨਲਾਈਨ ਗੇਮਿੰਗ ਮੁਕਾਬਲਿਆਂ ਲਈ ਢੁਕਵੀਂਆਂ ਵਧੀਆ ਮਸ਼ੀਨਾਂ ਖਰੀਦ ਸਕਦਾ ਹੈ। ਇੱਥੇ ਹਾਈ-ਐਂਡ ਗੇਮਿੰਗ ਲਈ ਸੰਬੰਧਿਤ ਪੈਰੀਫਿਰਲ, ਕੀਬੋਰਡ, ਵਿਸ਼ੇਸ਼ ਗੇਮਿੰਗ ਚੇਅਰਜ਼, ਐਮਐਸਆਈ, ਐਨਵੀਆਈਡੀਆਈਏ ਗ੍ਰਾਫਿਕ ਕਾਰਡ, ਏਐਮਡੀ, ਇੰਟੇਲ ਵਰਗੇ ਪ੍ਰੋਸੈਸਰ, ਅਤੇ ਹਾਈ ਐਂਡ ਗੇਮਾਂ ਲਈ ਆਰਜੀਬੀ ਲਾਇਟਾਂ ਦਾ ਵੀ ਪ੍ਰਬੰਧ ਹੈ। ਵਧੀਆ ਗੇਮਿੰਗ ਅਨੁਭਵ ਲਈ, ਇੱਥੇ ਲਗਭਗ 4 ਲੱਖ ਰੁਪਏ ਦੀ ਇੱਕ ਅਤਿ-ਆਧੁਨਿਕ ਮਸ਼ੀਨ ਵੀ ਉਪਲਬਧ ਹੈ।
ਕੰਪਿਊਟਰ ਦੇ ਸ਼ੌਕੀਨਾਂ ਲਈ, ਲੈਪਟਾਪ ਸੈਕਸ਼ਨ ਵਿੱਚ ਸਾਰੇ ਟਾਪ ਬਰਾਂਡ ਮੌਜੂਦ ਹਨ। ਜਿਨ੍ਹਾਂ ਵਿੱਚ ਆਸੁਸ, ਲੇਨੋਵੋ, ਏਸਰ ਅਤੇ ਐਪਲ ਵਰਗੇ ਪ੍ਰਮੁੱਖ ਬ੍ਰਾਂਡ ਹਨ। ਦਰਅਸਲ, ਗਰਾਊਂਡ ਫਲੋਰ ਉੱਤੇ ਐਚਪੀ ਅਤੇ ਡੈਲ ਲਈ ਵੱਖਰੇ ਸ਼ੋਅਰੂਮ ਹਨ।
ਆਈਟੀ ਵਿੱਚ ਵੱਖ-ਵੱਖ ਪ੍ਰਕਾਰ ਦੇ ਉਤਪਾਦਾਂ ਦੇ ਨਾਲ-ਨਾਲ ਇੱਕ ਪ੍ਰਿੰਟਰ ਸੈਕਸ਼ਨ ਵੀ ਮੌਜੂਦ ਹੈ। ਇਸ ਵਿੱਚ ਐਚਪੀ(ਯੂਐੱਸ), ਕੈਨਨ (ਜਾਪਾਨ), ਐਪਸ਼ਨ (ਜਾਪਾਨ) ਅਤੇ ਕਯੋਸਰਾ (ਜਾਪਾਨ) ਦੇ ਉਤਪਾਦ ਮੌਜੂਦ ਹਨ। ਚੋਟੀ ਦੇ ਸਿਰੇ ਵਾਲੇ ਆਲ-ਇਨ-ਵਨ ਪ੍ਰਿੰਟਰਾਂ ਦੀ ਇੱਕ ਅਣਗਿਣਤ ਸ਼੍ਰੇਣੀ ਹੈ ਜੋ ਪ੍ਰਿੰਟਿੰਗ, ਸਕੈਨਿੰਗ ਅਤੇ ਕਾਪੀ ਕਰਨ ਲਈ ਢੁਕਵੀਂ ਹੈ। ਇੱਥੇ ਆਟੋ ਡਾਕੂਮੈਂਟ ਫੀਡਰ ਏ 4, ਏ 3 ਅਤੇ ਵਾਈ-ਫਾਈ ਨਾਲ ਸਬੰਧਿਤ ਪ੍ਰਿੰਟਿੰਗ ਕਰਦੇ ਹਨ। ਇੰਨਾ ਹੀ ਨਹੀਂ ਗਾਹਕਾਂ ਨੂੰ ਉਨ੍ਹਾਂ ਦਾ ਲਾਈਵ ਫੰਕਸ਼ਨ ਵੀ ਦਿਖਾਇਆ ਜਾਂਦਾ ਹੈ।
ਇੱਥੇ ਐਕਸੈਸਰੀਜ਼ (ਸਹਾਇਕ ਉਪਕਰਣਾਂ) ਲਈ ਇੱਕ ਵੱਖਰਾ ਭਾਗ ਕੰਪਿਊਟਰ ਨਾਲ ਸਬੰਧਤ ਲਗਭਗ ਸਾਰੇ ਪੈਰੀਫਿਰਲਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਗੇਮਿੰਗ ਐਕਸੈਸਰੀਜ਼, ਉੱਚ ਰੇਂਜ ਦੇ ਗ੍ਰਾਫਿਕ ਕਾਰਡ, ਕੀਬੋਰਡ, ਮਾਊਸ ਦੀਆਂ ਵਿਸ਼ਾਲ ਕਿਸਮਾਂ, ਹਾਰਡ ਡਿਸਕ, ਪੈੱਨ ਡਰਾਈਵ, ਸਾਰੀਆਂ ਕਿਸਮਾਂ ਦੀਆਂ ਕੇਬਲਾਂ, ਕਨੈਕਟਰ ਅਤੇ ਹੋਰ ਬਹੁਤ ਕੁਝ ਇੱਥੇ ਮੌਜੂਦ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਸਾਰੇ ਉਤਪਾਦ ਬ੍ਰਾਂਡਿਡ ਹਨ।