ਹੈਦਰਾਬਾਦ, 20 ਦਸੰਬਰ 2022 – ਹੈਦਰਾਬਾਦ ਸਤਿਥ ਸਟਾਰਟਅੱਪ EV ਬ੍ਰਾਂਡ Gravton Motors ਭਾਰਤੀ ਬਾਜ਼ਾਰ ਵਿੱਚ ਇੱਕ ਦਮਦਾਰ ਰੇਂਜ ਦੇ ਨਾਲ Gravton Quanta ਇਲੈਕਟ੍ਰਿਕ ਬਾਈਕ ਲੈ ਕੇ ਆਇਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇਲੈਕਟ੍ਰਿਕ ਬਾਈਕ ਨੂੰ ਸਿਰਫ 80 ਰੁਪਏ ‘ਚ 800 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਜਿਹੜੇ ਲੋਕ ਮਹਿੰਗੇ ਪੈਟਰੋਲ ਦੇ ਦੌਰ ਵਿੱਚ ਆਪਣੇ ਲਈ ਇਲੈਕਟ੍ਰਿਕ ਦੋਪਹੀਆ ਵਾਹਨ ਦੀ ਤਲਾਸ਼ ਕਰ ਰਹੇ ਹਨ, ਉਹਨਾਂ ਲਈ ਇਸ ਇਲੈਕਟ੍ਰਿਕ ਬਾਈਕ ਨੂੰ ਖਾਸ ਡਿਜ਼ਾਈਨ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਕੰਨਿਆਕੁਮਾਰੀ ਤੋਂ ਖਾਰਦੁੰਗ ਲਾ ਤੱਕ ਦਾ ਸਫਰ ਕਰਨ ਵਾਲਾ ਭਾਰਤ ਦਾ ਪਹਿਲਾ ਇਲੈਕਟ੍ਰਿਕ ਦੋਪਹੀਆ ਵਾਹਨ ਵੀ ਹੈ।
ਇਸ ਬਾਈਕ ‘ਚ ਸਵੈਪ ਕਰਨ ਯੋਗ ਬੈਟਰੀ ਹੈ, ਜੋ 320 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ਵਿੱਚ 3KW BLDC ਮੋਟਰ ਹੈ। ਮੋਟਰ 170Nm ਦਾ ਟਾਰਕ ਜਨਰੇਟ ਕਰਦੀ ਹੈ। ਬਾਈਕ ਦੀ ਟਾਪ ਸਪੀਡ 70 kmph ਹੈ।
ਇਸ ਵਿੱਚ 3 kWh ਦੀ ਡਿਟੈਚਬਲ ਬੈਟਰੀ ਹੈ, ਜੋ ਇੱਕ ਵਾਰ ਚਾਰਜ ਕਰਨ ‘ਤੇ 150 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ‘ਚ ਦੋ ਬੈਟਰੀਆਂ ਨੂੰ ਨਾਲੋ-ਨਾਲ ਰੱਖਿਆ ਜਾ ਸਕਦਾ ਹੈ, ਜਿਸ ਦੀ ਰੇਂਜ 320KM ਤੱਕ ਵਧ ਜਾਂਦੀ ਹੈ। ਭਾਵ ਪਹਿਲੀ ਬੈਟਰੀ ਖਤਮ ਹੋਣ ‘ਤੇ ਇਸ ਨੂੰ ਬਦਲਿਆ ਜਾ ਸਕਦਾ ਹੈ।
- ਦੋ-ਮੋਡ ਚਾਰਜ: ਫਾਸਟ ਚਾਰਜਿੰਗ ਰਾਹੀਂ ਬੈਟਰੀ ਨੂੰ 90 ਮਿੰਟਾਂ ਵਿੱਚ ਚਾਰਜ ਕੀਤਾ ਜਾ ਸਕਦਾ ਹੈ। ਇਹ 1 ਕਿਲੋਮੀਟਰ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਕਰਦਾ ਹੈ। ਬੈਟਰੀ ਨੂੰ ਸਾਧਾਰਨ ਮੋਡ ਵਿੱਚ 3 ਘੰਟੇ ਵਿੱਚ ਚਾਰਜ ਕੀਤਾ ਜਾ ਸਕਦਾ ਹੈ।
- ਕੰਪਨੀ ਨੇ ਪੰਜ ਸਾਲ ਦੀ ਬੈਟਰੀ ਵਾਰੰਟੀ ਅਤੇ ਆਸਾਨ ਰਿਪਲੇਸਮੈਂਟ ਦੀ ਸਹੂਲਤ ਦਿੱਤੀ ਹੈ।
- ਸਮਾਰਟ ਐਪ – ਸਮਾਰਟ ਐਪ ਰਾਹੀਂ ਸੜਕ ਕਿਨਾਰੇ ਸਹਾਇਤਾ, ਮੈਪਿੰਗ ਸਰਵਿਸ ਸਟੇਸ਼ਨ, ਰਿਮੋਟ ਲਾਕ/ਅਨਲਾਕ ਅਤੇ ਲਾਈਟਾਂ ਨੂੰ ਚਾਲੂ/ਬੰਦ ਕਰਨ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
- ਇਹ ਤਿੰਨ ਰੰਗਾਂ ਦੇ ਵਿਕਲਪਾਂ ਵਿੱਚ ਆਉਂਦਾ ਹੈ – ਲਾਲ, ਚਿੱਟਾ ਅਤੇ ਕਾਲਾ।
- ਕੰਪਨੀ ਦੀ ਵੈੱਬਸਾਈਟ ‘ਤੇ ਇਸ ਦੀ ਕੀਮਤ 1,15,000 ਰੁਪਏ ਹੈ।