ਜੇ ਤੁਸੀਂ ਵੀ ਹੋ ਬਜਾਜ ਆਟੋ ਦੇ ਗਾਹਕ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ…

ਮੁੰਬਈ, 20 ਮਈ 2021 – ਕਈ ਸੂਬਿਆਂ ਵੱਲੋਂ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨੂੰ ਰੋਕਣ ਲਈ ਸਥਾਨਕ ਪੱਧਰ ‘ਤੇ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਬਜਾਜ ਆਟੋ ਨੇ ਕੰਪਨੀ ਨੇ ਸਾਰੇ ਮਾਡਲਾਂ ਦੀ ਮੁਫ਼ਤ ਸਰਵਿਸ ਵਧਾ ਦਿੱਤੀ ਹੈ। ਬਜਾਜ ਆਟੋ ਵੱਲੋਂ ਆਪਣੇ ਸਾਰੇ ਮਾਡਲਾਂ ਦੀ ਮੁਫ਼ਤ ਸਰਵਿਸ 31 ਜੁਲਾਈ ਤੱਕ ਲਈ ਵਧਾ ਦਿੱਤੀ ਹੈ।

ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ 1 ਅਪ੍ਰੈਲ ਤੋਂ 31 ਮਈ ਵਿਚਕਾਰ ਖ਼ਤਮ ਹੋਣ ਵਾਲੀ ਵਾਹਨਾਂ ਦੀ ਮੁਫ਼ਤ ਸਰਵਿਸ ਹੁਣ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਬਜਾਜ ਆਟੋ ਨੇ ਕਿਹਾ ਕਿ ਇਹ ਵਧਾਈ ਗਈ ਮਿਆਦ ਸਾਰੇ ਦੋਪਹੀਆ ਤੇ ਵਪਾਰਕ ਵਾਹਨਾਂ ‘ਤੇ ਲਾਗੂ ਹੋਵੇਗੀ। ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਰਾਕੇਸ਼ ਸ਼ਰਮਾ ਨੇ ਕਿਹਾ, ”ਪਿਛਲੇ ਸਾਲ ਦੀ ਤਰ੍ਹਾਂ ਅਸੀਂ ਆਪਣੇ ਸਾਰੇ ਗਾਹਕਾਂ ਲਈ ਇਕ ਵਾਰ ਫਿਰ ਸਰਵਿਸ ਮਿਆਦ ਨੂੰ ਦੋ ਮਹੀਨੇ ਲਈ ਵਧਾ ਦਿੱਤਾ ਹੈ।”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੋਰੋਨਾ ਦੇ ਕਾਰਨ ਸ਼੍ਰੀਲੰਕਾ ‘ਚ ਹੋਣ ਵਾਲਾ ਏਸ਼ੀਆ ਕੱਪ ਹੋਇਆ ਰੱਦ

‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਗਰਾਮ ਹੇਠ ‘ਸ਼ੋਅ ਐਂਡ ਟੈੱਲ’ ਥੀਮ ’ਤੇ ਅਧਾਰਿਤ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਸ਼ੁਰੂ