iPhone 13 ਦੇ ਵੈਰੀਅੰਟ Apple ਕੰਪਨੀ ਵੱਲੋਂ ਜਾਰੀ ਕੀਤੇ ਗਏ ਹਨ ਜਿਸ ਨਾਲ ਮਾਰਕੀਟ ਵਿੱਚ ਇੱਕ ਦਮ ਤੇਜ਼ੀ ਨਾਲ ਬਦਲਾਅ ਹੋਇਆ। Apple ਨੇ ਨਵੀਂ ਸੀਰੀਜ਼ ਤਹਿਤ iPhone 13, iPhone 13 ਮਿੰਨੀ, iPhone 13 ਪ੍ਰੋ, iPhone 13 ਪ੍ਰੋ ਮੈਕਸ ਜਾਰੀ ਕੀਤੇ ਹਨ। iPhone 13 ਦੀ ਨਵੀਂ ਸੀਰੀਜ਼ ਲਾਂਚ ਹੁੰਦਿਆਂ ਹੀ iPhone 12 ਦੇ ਰੇਟ ਡਿੱਗ ਗਏ ਅਤੇ 14 ਹਜ਼ਾਰ ਰੁਪਏ ਤੱਕ ਦਾ ਫਰਕ ਪੈ ਗਿਆ। iPhone 12 ਦੀ ਨਵੀਂ ਕੀਮਤ Apple ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਦੇਖੀ ਜਾ ਸਕਦੀ ਹੈ। iPhone 12 ਮਿੰਨੀ ਦੀ ਕੀਮਤ ‘ਚ ਵੀ 12000 ਰੁਪਏ ਦੀ ਗਿਰਾਵਟ ਆਈ ਹੈ।
iPhone 13 ਸੀਰੀਜ਼ 5G, A15 Bionic chipset ਨਾਲ ਜਾਰੀ ਕੀਤੇ ਗਏ ਹਨ ਅਤੇ ਇਹ 27 ਸਤੰਬਰ ਤੋਂ ਭਾਰਤ ਵਿੱਚ ਉਪਲਬਧ ਹੋਵੇਗਾ। iPhone 13 ਪ੍ਰੋ ਦੀ ਕੀਮਤ 1,19,900 ਰੁਪਏ ਹੋਵੇਗੀ, iPhone 13 ਪ੍ਰੋ ਮੈਕਸ 1,29,900 ਦਾ ਹੋਵੇਗਾ। iPhone 13 ਦਾ ਮੁੱਲ 79,000 ਅਤੇ iPhone 13 ਮਿੰਨੀ ਦਿਕੀਮਤ 69,000 ਹੈ। 128 GB ਮੈਮਰੀ ਹਰ ਇੱਕ ਵਿੱਚ ਹੈ ਅਤੇ ਜਿਵੇਂ ਮੈਮਰੀ ਵਧੇਗੀ iPhone 13 ਦਾ ਮੁੱਲ ਵੀ ਵਧੇਗਾ। iPhone 12 ਤੋਂ ਜਿਆਦਾ ਸਮਝਦਾਰੀ iPhone 13 ਵਿੱਚ ਹੈ ਕਿਉਂਕਿ ਇਸਦੀ ਘਟੋ ਘੱਟ ਮੈਮਰੀ 128GB ਰੱਖੀ ਗਈ ਹੈ।
iPhone 13 ਵਿੱਚ ਸਿਨੇਮੈਟਿਕ ਮੋਡ ਵੀ ਦਿੱਤਾ ਗਿਆ ਹੈ ਅਤੇ ਇਹ ਮੋਡ ਫਿਲਮ ਸ਼ੂਟਿੰਗ ਵਿੱਚ ਅਹਿਮ ਕਿਰਦਾਰ ਨਿਭਾਏਗਾ। iPhone 13 ਦਾ ਕੈਮਰਾ ਸਕਰੀਨ ‘ਤੇ ਆਉਂਦੇ ਕਿਰਦਾਰ ਵੱਲ ਨੂੰ ਆਟੋਮੈਟਿਕ ਫੋਕਸ ਸ਼ਿਫਟ ਕਰੇਗਾ। iPhone 13 ਦੀ ਐਡਵਾਂਸ ਬੁਕਿੰਗ ਭਾਰਤ ਵਿੱਚ 17 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 27 ਸਤੰਬਰ ਨੂੰ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ। ਇਸੇ ਦੇ ਨਾਲ Apple WATCH ਦੀ ਸੀਰੀਜ਼ 7 ਵੀ ਜਾਰੀ ਕੀਤੀ ਗਈ ਹੈ। iPhone 13 ਦੀ ਕੀਮਤ ਡਾਲਰ ਵਿੱਚ $999, $1099 ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ