ਚੰਡੀਗੜ੍ਹ, 27 ਜੂਨ 2023 – ਟੋਇਟਾ ਦੀ ਹਿਲਕਸ ਸ਼ਿੰਕੁਲਾ ਡਰਾਈਵ ਮੁਹਿੰਮ ਨੂੰ ਪਾਇਨੀਅਰ ਟੋਇਟਾ ਦੇ ਮੈਨੇਜਿੰਗ ਡਾਇਰੈਕਟਰ ਵਿਵੇਕ ਦੱਤਾ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਪੰਚਕੂਲਾ ਤੋਂ ਸ਼ੁਰੂ ਹੋ ਕੇ 16580 ਫੁੱਟ ਦੀ ਉਚਾਈ ‘ਤੇ ਸਥਿਤ ਸ਼ਿੰਕੁਲਾ ਟਾਪ ‘ਤੇ ਯਾਤਰਾ ਦਾ ਆਖਰੀ ਪੜਾਅ ਹੋਵੇਗਾ। ਲਗਭਗ 13 ਹਿਲੇਕਸ ਵਾਹਨਾਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ ਹੈ ਅਤੇ ਮੁੱਖ ਉਦੇਸ਼ ਹਿਲੇਕਸ ਦੇ ਮਾਲਕਾਂ ਨੂੰ ਇਸਦੀ ਅਸਲ ਸਮਰੱਥਾ ਦਾ ਅਨੁਭਵ ਕਰਨਾ ਹੈ।
Hilux ਟੋਇਟਾ ਦੀ 5ਵੀਂ ਪੀੜ੍ਹੀ ਦਾ ਵਾਹਨ ਹੈ ਜੋ ਪਾਵਰ, ਲਗਜ਼ਰੀ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਦਿੰਦਾ ਹੈ। ਧਿਆਨਯੋਗ ਹੈ ਕਿ ਟੋਇਟਾ ਨੇ ਇਸ ਸਾਲ ਹਿਲੇਕਸ ਸਪਿਤੀ ਵੈਲੀ ਮੁਹਿੰਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਸੀ। ਯਾਤਰਾ ਦਾ ਪਹਿਲਾ ਸਟਾਪ ਸ਼ਿਮਲਾ ਹੋਵੇਗਾ ਅਤੇ ਦੂਜੇ ਦਿਨ ਇਹ ਮਸ਼ੋਬਰਾ ਤੋਂ ਹੁੰਦੇ ਹੋਏ ਜਲੌਰੀ ਦੱਰੇ ਪਹੁੰਚੇਗੀ। ਟੋਇਟਾ ਨੂੰ ਭਰੋਸਾ ਹੈ ਕਿ Hilux ਗਾਹਕਾਂ ਦੇ ਦਿਲਾਂ ‘ਤੇ ਰਾਜ ਕਰੇਗੀ ਅਤੇ ਜੇਕਰ ਤੁਸੀਂ ਆਫ ਰੋਡ ਪਲੇਅਰ ਹੋ ਤਾਂ Hilux ਤੋਂ ਬਿਹਤਰ ਕੁਝ ਨਹੀਂ ਹੈ।