ਨਵੀਂ ਦਿੱਲੀ, 20 ਦਸੰਬਰ 2020 – ਵਟਸਐਪ ਮਸੈਂਜਰ ਵੱਲੋਂ ਆਪਣੇ ਗ੍ਰਾਹਕਾਂ ਦੀ ਸਹੂਲਤ ਲਈ ਨਵੇਂ ਫੀਚਰ ਲਾਂਚ ਕੀਤੇ ਜਾ ਰਹੇ ਨੇ, ਜਿਸ ਨਾਲ ਯੂਜ਼ਰ ਨੂੰ ਵਟਸਐਪ ਦੀ ਵਰਤੋਂ ਵਿਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ, ਇਸ ਤਹਿਤ ਹੀ ਵਟਸਐਪ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ ਜਿਸ ਨਾਲ ਵਟਸਐਪ ਦੇ ਡੈਸਕਟਾਪ ਯੂਜ਼ਰ ਵਟਸਐਪ ਵੈੱਬ ਮੋਡ ਤੋਂ ਆਡੀਓ ਅਤੇ ਵੀਡੀਓ ਕਾਲਿੰਗ ਕਰ ਸਕਣਗੇ।
ਜਦੋਂ ਕਿ ਐਂਡਰਾਈਡ ਅਤੇ ਆਈਓਐਸ ਦੇ ਮੋਬਾਈਲ ਵਟਸਐਪ ਯੂਜ਼ਰ ਲਈ ਆਡੀਓ ਅਤੇ ਵੀਡੀਓ ਫੀਚਰ ਪਹਿਲਾਂ ਤੋਂ ਮੌਜੂਦ ਹੈ। ਰਿਪੋਰਟ ਅਨੁਸਾਰ ਯੂਜ਼ਰਜ਼ ਨੂੰ ਪਹਿਲਾਂ ਵਾਂਗ ਹੀ ਡੈਸਕਟਾਪ ਮੋਡ ਤੋਂ ਆਡੀਓ ਅਤੇ ਵੀਡੀਓ ਕਾਲਿੰਗ ਕਰਨ ਲਈ ਫੋਨ ਨੂੰ ਵਟਸਐਪ ਵੈਬ ਮੋਡ ਤੋਂ ਕਨੈਕਟ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਕੰਪਿਊਟਰ ਦੇ ਰੂਟ ਨਾਲ ਆਡੀਓ ਅਤੇ ਵੀਡੀਓ ਕਾਲਿੰਗ ਕੀਤੀ ਜਾਵੇਗੀ।