ਗੋਆ, 21 ਮਈ 2021 – ਤਹਿਲਕਾ ਮੈਗਜ਼ੀਨ ਦੇ ਸਾਬਕਾ ਐਡੀਟਰ ਤਰੁਣ ਤੇਜਪਾਲ ਨੂੰ ਗੋਆ ਦੀ ਅਦਾਲਤ ਨੇ ਜਿਨਸੀ ਸ਼ੋਸ਼ਣ ਦੇ ਕੇਸ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
‘ਤਹਿਲਕਾ’ ਦੇ ਸੰਸਥਾਪਕ ਅਤੇ ਸਾਬਕਾ ਸੰਪਾਦਕ-ਤਰੁਣ ਤੇਜਪਾਲ ਨੂੰ ਗੋਆ ਦੇ ਮਪੂਸਾ ਵਿਖੇ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਇਕ ਜੂਨੀਅਰ ਸਹਿਯੋਗੀ ਨਾਲ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦੇ ਕੇਸ ਵਿਚ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਤਰੁਣ ਤੇਜਪਾਲ ਉੱਤੇ ਗੋਆ ਦੇ ਇੱਕ ਪੰਜ ਸਿਤਾਰਾ ਰਿਜੋਰਟ ਵਿੱਚ ਇੱਕ ਕਾਨਫਰੰਸ ਦੇ ਦੌਰਾਨ 2013 ਵਿੱਚ ਇੱਕ ਸਾਥੀ ਤੇ ਯੌਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਗਿਆ ਸੀ। ਤੇਜਪਾਲ ‘ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਆਪਣੀ ਜੂਨੀਅਰ ਸਹਿਯੋਗੀ ਨਾਲ ਇੱਛਾ ਦੇ ਵਿਰੁੱਧ ਜਿਨਸੀ ਸ਼ੋਸ਼ਣ ਕੀਤਾ ਸੀ।