ਸਮੁੱਚਾ ਬੈਂਸ ਪਰਿਵਾਰ ਹੋਇਆ ਕਿਸਾਨ ਅੰਦੋਲਨ ਨੂੰ ਸਮਰਪਿਤ, ਪਰਿਵਾਰ ਸਮੇਤ ਲਾਉਣਗੇ ਦਿੱਲੀ ਡੇਰੇ

  • ਸ਼ੰਘਰਸ਼ ਦੀ ਜਿੱਤ ਲਈ ਸਮੁੱਚੇ ਪੰਜਾਬੀਆਂ ਨੂੰ ਆਪਣਾ ਸੁੱਖ ਆਰਾਮ ਤਿਆਗ ਕੇ ਕਿਸਾਨਾ ਦੇ ਹੱਕ ਵਿਚ ਦਿੱਲੀ ਬਾਰਡਰਾਂ ਤੇ ਕਿਸਾਨਾ ਦਾ ਸਾਥ ਦੇਣ ਦੀ ਲੋੜ ਹੈ।
  • ਬੈਂਸ ਦੇ ਸਮੁੱਚੇ ਪਰਿਵਾਰ ਨੇ ਪੱਕੇ ਡੇਰੇ ਦਿੱਲੀ ਵਿੱਖੇ ਲਾਉਣ ਦਾ ਪ੍ਰਣ ਕੀਤਾ ਹੈ।

ਲੁਧਿਆਣਾ, 31 ਜਨਵਰੀ 2021 – ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਅਤੇ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ MLA ਦੀ ਅਗਵਾਈ ਹੇਠ ਇਕ ਵੱਡੇ ਕਾਫਲੇ ਨੇ ਦਿੱਲੀ ਨੂੰ ਕੂਚ ਕੀਤਾ।

31 ਜਨਵਰੀ 2021 ਦਿਨ ਐਤਵਾਰ ਨੂੰ ਗੁਰਦੁਆਰਾ ਰੇਰੂ ਸਾਹਿਬ ਸਾਹਨੇਵਾਲ ਤੋਂ ਉਹਨਾਂ ਦੇ ਬੇਟੇ ਅਜੇਪ੍ਰੀਤ ਸਿੰਘ ਬੈਂਸ, ਉਨਾ ਦੇ ਭਤੀਜੇ ਹਰਪ੍ਰੀਤ ਸਿੰਘ ਬੈਂਸ ਅਤੇ ਜਗਜੋਤ ਸਿੰਘ ਬੈਂਸ, ਉਨਾ ਦੇ ਭਾਣਜੇ ਜਗਮੀਤ ਸਿੰਘ ਬਰਾੜ ਅਤੇ ਉਨਾ ਦੇ ਦਾਮਾਦ ਰਣਤੇਜ ਸਿੰਘ ਪਵਾਰ ਦੀ ਅਗਵਾਈ ਹੇਠ ਨੌਜਵਾਨਾਂ ਦਾ ਇਕ ਵੱਡਾ ਜੱਥਾ ਦਿੱਲੀ ਵੱਲ ਰਵਾਨਾ ਹੋਵੇਗਾ।

ਸੋਮਵਾਰ 1 ਫਰਵਰੀ 2021 ਨੂੰ ਗੁਰਦੁਆਰਾ ਗੁਰੂ ਰਵੀ ਦਾਸ ਜੀ, ਚੱਕ ਹਕੀਮਾ, ਜੀ.ਟੀ. ਰੋਡ, ਫਗਵਾੜਾ ਤੋਂ ਉਨਾ ਦੀ ਮਾਤਾ ਕਸ਼ਮੀਰ ਕੌਰ ਬੈਂਸ, ਉਨਾ ਦੀ ਭਰਜਾਈ ਅਤੇ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਪਤਨੀ ਬੀਬੀ ਜਸਵਿੰਦਰ ਕੌਰ, ਉਨਾ ਦੀ ਭਤੀਜੀ ਅਤੇ ਜੱਥੇਦਾਰ ਦੀ ਬੇਟੀ ਅਮਨਜੋਤ ਕੌਰ ਦੀ ਅਗਵਾਈ ਹੇਠ ਬੀਬੀਆਂ ਦਾ ਇਕ ਵੱਡਾ ਜੱਥਾ ਦਿੱਲੀ ਵੱਲ ਕੂਚ ਕਰੇਗਾ।

2 ਫਰਵਰੀ 2021 ਮੰਗਲਵਾਰ ਸਵੇਰੇ ਗੁਰਦੁਆਰਾ ਮਲ੍ਹੀਆਂ ਸਾਹਿਬ ਨਜਦੀਕ ਰਈਆ ਤੋਂ ਬੀਬੀਆਂ ਦੇ ਇਕ ਵਿਸ਼ਾਲ ਜੱਥੇ ਦੀ ਅਗਵਾਈ ਉਨਾ ਦੀ ਭੈਣ ਬਲਵਿੰਦਰ ਕੋਰ ਬਰਾੜ, ਪਤਨੀ ਸੁਰਿੰਦਰ ਕੌਰ ਬੈਂਸ ਅਤੇ ਬੇਟੀ ਹਰਸ਼ਦੀਪ ਕੋਰ ਬੈਂਸ ਕਰਨਗੇ।

3 ਫਰਵਰੀ 2021 ਬੁੱਧਵਾਰ ਨੂੰ ਸਿਮਰਜੀਤ ਸਿੰਘ ਬੈਂਸ ਸ਼੍ਰੀ ਅਕਾਲ ਤੱਖਤ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਜਲਿਆਂ ਵਾਲੇ ਬਾਗ ਵਿਖੇ ਸ਼ਹੀਦਾਂ ਦੀ ਮਿੱਟੀ ਨੂੰ ਮੱਥੇ ਨਾਲ ਲਾਉਂਦੇ ਹੋਏ ਦਿੱਲੀ ਵੱਲ ਨੂੰ ਕੂਚ ਕਰਨਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਨੇ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਆਮ ਸਹਿਮਤੀ ਬਣਾਉਣ ਲਈ ਮੰਗਲਵਾਰ ਨੂੰ ਸਰਬ ਪਾਰਟੀ ਮੀਟਿੰਗ ਸੱਦੀ

ਕਿਸਾਨੀ ਅੰਦੋਲਨ ਨੂੰ ਬਲ ਦੇਣ ਲਈ ਸਿਮਰਜੀਤ ਬੈਂਸ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਲਿਖੀ ਚਿੱਠੀ