ਪੁੱਤ ਨੇ ਪਤਨੀ ਨਾਲ ਰਲਕੇ ਕੀਤਾ ਮਾਂ ਦਾ ਕਤਲ

ਬਠਿੰਡਾ, 13 ਮਾਰਚ 2021 – ਬਠਿੰਡਾ ਦੇ ਪਿੰਡ ਕਲਿਆਣ ਸੁੱਖਾ ‘ਚ ਇਕ ਪੁੱਤ ਵੱਲੋਂ ਆਪਣੀ ਮਾਂ ਨੂੰ ਕੁੱਟ-ਕੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਮ੍ਰਿਤਕਾ ਦੀ ਨੂੰਹ ਦਾ ਵੀ ਹੱਥ ਦੱਸਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਕਲਿਆਣ ਸੁੱਖਾ ਦੇ ਭਾਈ ਕੇ ਪਾਸੇ ਰਹਿੰਦੇ ਸੁਰਜੀਤ ਸਿੰਘ (45) ਪੁੱਤਰ ਕਰਨੈਲ ਸਿੰਘ ਰੁਲਦੂ ਨੇ ਆਪਣੀ ਮਾਂ ਹਰਭਜਨ ਕੌਰ (68) ਦਾ ਕਥਿਤ ਤੌਰ ਕਤਲ ਕਰ ਦਿੱਤਾ ਹੈ। ਇਸ ਵਾਰਦਾਤ ’ਚ ਸੁਰਜੀਤ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ ਸਾਥ ਦਿੱਤਾ ਹੈ। ਮਾਂ-ਪੁੱਤ ਅਤੇ ਨੂੰਹ ਦਾ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ।

ਬੀਤੇ ਕੱਲ੍ਹ ਹਰਭਜਨ ਕੌਰ ਕਿਸੇ ਰਿਸਤੇਦਾਰੀ ’ਚੋ ਜਦ ਆਪਣੇ ਪਿੰਡ ਕਲਿਆਣ ਸੁੱਖਾ ਵਾਪਸ ਪਰਤੀ ਤਾਂ ਕਿਸੇ ਘਟਨਾ ਨੂੰ ਲੈ ਕੇ ਮਾਂ ਪੁੱਤ ਦੀ ਆਪਸੀ ਤਕਰਾਰ ਬਾਜ਼ੀ ਹੋਈ,ਜਿਸ ਪਿੱਛੋ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਹਰਭਜਨ ਕੌਰ ਨੇ ਆਪਣੇ ਪੋਤਰੇ ਜਸਪ੍ਰੀਤ ਸਿੰਘ ਦੇ ਨਾਮ ਜ਼ਮੀਨ ਦੀ ਵਸੀਅਤ ਕਰਵਾਈ ਹੋਈ ਹੈ, ਜਿਸ ਕਰਕੇ ਅਕਸਰ ਹੀ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਪੁਲਸ ਨੇ ਮੌਕੇ ਤੇ ਪੁੱਜਕੇ ਸੁਰਜੀਤ ਸਿੰਘ ਨੂੰ ਹਿਰਾਸਤ ’ਚ ਲੈ ਲਿਆ ਹੈ ਜਦ ਕਿ ਉਸਦੀ ਪਤਨੀ ਸੁਰਜੀਤ ਕੌਰ ਪੁਲਸ ਦੀ ਹਿਰਾਸਤ ’ਚੋ ਬਾਹਰ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਹਾਰਾਸ਼ਟਰ ਸਰਕਾਰ ਨੇ ਲਾਇਆ ਵੀਕਲੀ ਲਾਕਡਾਊਨ

ਪੰਜਾਬ ਅੰਦਰ ਆਉਣ ਵਾਲੇ ਦਿਨਾਂ ‘ਚ ਪੈ ਸਕਦਾ ਹੈ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ